ਅਪਰਾਧਸਿਆਸਤਖਬਰਾਂ

ਸੁਰੱਖਿਆ ਫੋਰਸ ਦੀ ਟੀਮ ’ਤੇ ਅੱਤਵਾਦੀ ਹਮਲਾ

ਪੁਲਵਾਮਾ-ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਅੱਤਵਾਦੀਆਂ ਨੇ ਸੁਰੱਖਿਆ ਫੋਰਸ ਦੀ ਟੀਮ ’ਤੇ ਹਮਲਾ ਕੀਤਾ, ਜਿਸ ਵਿੱਚ ਇਕ ਪੁਲਸ ਮੁਲਾਜ਼ਮ ਸ਼ਹੀਦ ਹੋ ਗਇਆ, ਜਦਕਿ ਸੀ. ਆਰ. ਪੀ. ਐੱਫ. ਦਾ ਇਕ ਜਵਾਨ ਜ਼ਖਮੀ ਹੋ ਗਿਆ। ਪੁਲਸ ਮੁਤਾਬਕ ਇਹ ਅੱਤਵਾਦੀ ਹਮਲਾ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਪਿੰਗਲਾਨਾ ਇਲਾਕੇ ਪੁਲਸ ਟੀਮ ਅਤੇ ਸੀ. ਆਰ. ਪੀ. ਐੱਫ. ਜਵਾਨਾਂ ’ਤੇ ਹੋਇਆ। ਜ਼ਖਮੀ ਜਵਾਨ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਹਮਲਾਵਾਰਾਂ ਨੂੰ ਫੜਨ ਲਈ ਮੌਕੇ ’ਤੇ ਵਾਧੂ ਫੋਰਸ ਭੇਜੀ ਗਈ ਹੈ। ਪੁਲਸ ਨੇ ਕਿਹਾ ਕਿ ਅੱਗੇ ਦੇ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ। ਜੰਮੂ-ਕਸ਼ਮੀਰ ਪੁਲਸ ਨੇ ਟਵੀਟ ਕੀਤਾ, ‘‘ਅੱਤਵਾਦੀਆਂ ਨੇ ਪੁਲਵਾਮਾ ਦੇ ਪਿੰਗਲਾਨਾ ’ਚ ਸੀ ਆਰ ਪੀ ਐਫ ਅਤੇ ਪੁਲਸ ਦੀ ਸਾਂਝੀ ਨਾਕਾ ਟੀਮ ’ਤੇ ਗੋਲੀਆਂ ਚਲਾਈਆਂ। ਇਸ ਅੱਤਵਾਦੀ ਹਮਲੇ ’ਚ ਇਕ ਪੁਲਸ ਮੁਲਾਜ਼ਮ ਸ਼ਹੀਦ ਹੋ ਗਇਆ ਅਤੇ ਸੀ ਆਰ ਪੀ ਐਫ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਹਮਲਾਵਰਾਂ ਦੀ ਭਾਲ ਲਈ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ।

Comment here