ਮਾਨਸਾ-ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਲਗਾਤਾਰ ਆਪਣੇ ਪੁੱਤਰ ਦੇ ਲਈ ਇਨਸਾਫ ਦੀ ਲੜਾਈ ਲੜ ਰਹੇ ਹਨ। ਇਸ ਦੌਰਾਨ ਉਨ੍ਹਾਂ ਨੂੰ ਕਈ ਧਮਕੀ ਭਰੀਆਂ ਕਾਲਾਂ ਵੀ ਆ ਰਹੀਆਂ ਹਨ। ਪਰ ਉਹ ਨਿਡਰ ਹੋ ਕੇ ਅੱਗੇ ਵੱਧ ਰਹੇ ਹਨ। ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਕਈ ਕਾਤਿਲਾਂ ਨੂੰ ਸ਼ਿਕੰਜੇ ਵਿੱਚ ਲੈ ਲਿਆ ਗਿਆ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਆਪਣੇ ਪੁੱਤਰ ਦੇ ਜਾਣ ਦੇ ਸਦਮੇਂ ਵਿੱਚੋਂ ਹਾਲੇ ਤੱਕ ਉੱਭਰ ਨਹੀਂ ਪਾਏ ਹਨ। ਉਹ ਆਪਣੇ ਪੁੱਤਰ ਨੂੰ ਇਨਸਾਫ ਦਿਲਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਵਿੱਚ ਜੁੱਟੇ ਹੋਏ ਹਨ। ਇਸ ਵਿਚਕਾਰ ਉਨ੍ਹਾਂ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਇੱਕ ਖਾਸ ਪੋਸਟ ਸ਼ੇਅਰ ਕੀਤੀ ਗਈ ਹੈ। ਜਿਸ ‘ਚ ਪਿਤਾ ਬਲਕੌਰ ਨੇ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਨੂੰ ਬੇਨਤੀ ਕੀਤੀ ਹੈ।
ਉਨ੍ਹਾਂ ਨੇ ਵੀਡੀਓ ਸ਼ੇਅਰ ਕਰ ਕਿਹਾ ਕਿ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਅੱਜ ਦਾ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਐਨਾ ਹੈ ਕਿ ਮੈਂ ਇੱਕ ਦੋ ਦਿਨਾਂ ਤੋਂ ਦੇਖ ਰਿਹਾ ਹਾਂ ਕਿ ਸ਼ੁੱਭਦੀਪ ਦੇ ਰਿਕਾਰਡ ਗੀਤ ਲੀਕ ਕੀਤੇ ਜਾ ਰਹੇ ਹਨ। ਸ਼ੁੱਭਦੀਪ ਨੂੰ ਚਾਹੁਣ ਵਾਲਿਆਂ ਨੇ ਸਾਡਾ ਖੂਬ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਸਿੱਧੂ ਨੂੰ ਜ਼ਿੰਦਾ ਰੱਖਣ ਲਈ ਸਿਰਫ਼ ਉਸ ਦੇ ਗੀਤ ਹੀ ਸਾਡੇ ਕੋਲ’ ਹਨ। ਜੇਕਰ ਤੁਸੀ ਸਿੱਧੂ ਦੇ ਗੀਤਾਂ ਦਾ ਇਸਤੇਮਾਲ ਕਰ ਰਹੇ ਹੋ ਤਾਂ ਉਸ ਤੋਂ ਪਹਿਲਾਂ ਸਾਡੇ ਕੋਲੋਂ ਪ੍ਰਵਾਨਗੀ ਜ਼ਰੂਰ ਲਵੋ।
ਸਿੱਧੂ ਦੇ ਗੀਤਾਂ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਪ੍ਰਵਾਨਗੀ ਲਵੋ-ਬਲਕੌਰ

Comment here