ਸਿਆਸਤਖਬਰਾਂਚਲੰਤ ਮਾਮਲੇ

ਸਿੱਖ ਰਾਜ ਦੇ ਝੰਡਿਆਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵਲੋਂ ਕਾਰਵਾਈ ਨਾ ਕਰਨ ‘ਤੇ ਜਥੇਦਾਰ ਨਾਰਾਜ਼

ਅੰਮ੍ਰਿਤਸਰ-ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਐੱਸਜੀਪੀਸੀ ਤੋਂ ਬੇਹਦ ਨਰਾਜ਼ ਨਜ਼ਰ ਆਏ। ਜਥੇਦਾਰ ਨੇ ਕਿਹਾ ਕਿ 27 ਮਾਰਚ ਨੂੰ ਹੋਈ ਇਕਤਰਤਾ ਦੌਰਾਨ ਐੱਸਜੀਪੀਸੀ ਨੂੰ ਇਹ ਆਦੇਸ਼ ਦਿੱਤੇ ਗਏ ਸਨ ਕਿ ਜਿਹੜੇ ਪੁਲਿਸ ਅਧਿਕਾਰਿਆਂ ਨੇ ਸਿੱਖ ਰਾਜ ਦੇ ਝੰਡਿਆਂ ਨੂੰ ਖ਼ਾਲਿਸਤਾਨ ਦੇ ਝੰਡੇ ਕਹਿ ਕੇ ਬਦਨਾਮ ਕੀਤਾ ਉਨ੍ਹਾਂ ਖਿਲਾਫ਼ ਮੁਕਦਮੇ ਦਰਜ਼ ਕਰਵਾਏ ਜਾਣ ਪਰ ਮੈਨੂੰ ਇਸ ਦੀ ਨਰਾਜ਼ਗੀ ਹੈ ਕਿ ਐੱਸਜੀਪੀਸੀ ਨੇ ਇਸ ਦਿਸ਼ਾ ਵੱਲ ਕੋਈ ਸਾਰਥਕ ਕਦਮ ਨਹੀਂ ਚੁਕਿਆ। ਇੱਥੇ ਹੀ ਬਸ ਨਹੀਂ ਐੱਸਜੀਪੀਸੀ ‘ਤੇ ਹੋਰ ਤਿਖੇ ਸ਼ਬਦੀ ਹਮਲੇ ਕਰਦੇ ਹੋਏ ਜਥੇਦਾਰ ਨੇ ਕਿਹਾ ਕਿ ਇਹ ਐੱਸਜੀਪੀਸੀ ਵਲੋਂ ਮੰਦਭਾਗਾ ਵਰਤਾਰਾ ਹੈ। ਜਥੇਦਾਰ ਨੇ ਐੱਸਜੀਪੀਸੀ ਨੂੰ ਮੁੜ ਹੁਕਮ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਵਿੱਚ ਝੂਠ ਫੈਲਾਉਣ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਪਰਚੇ ਜਲਦ ਤੋਂ ਜਲਦ ਦਰਜ ਕਰਵਾਏ ਜਾਣ। ਜ਼ਿਕਰੇਖਾਸ ਹੈ ਕਿ ਜਥੇਦਾਰ ਤਲਵੰਡੀ ਸਾਬੋ ਵਿੱਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸੰਗਤ ਨੂੰ ਸੰਬੋਧਿਤ ਕਰ ਰਹੇ ਸੀ ਜਿਸ ਦੌਰਾਨ ਜਥੇਦਾਰ ਵਲੋਂ ਸਰਕਾਰ ਅਤੇ ਐੱਸਜੀਪੀਸੀ ਦੀ ਕਾਰਗੁਜਾਰੀ ‘ਤੇ ਲਗਾਤਾਰ ਸਵਾਲ ਖੜ੍ਹੇ ਕੀਤੇ ਗਏ। ਇਸੇ ਇੱਕਠ ਦੌਰਾਨ ਜਥੇਦਾਰ ਵੱਲੋਂ ਅੰਮ੍ਰਿਤਪਾਲ ਨੂੰ ਵੀ ਨਸੀਹਤ ਦਿੰਦੇ ਹੋਏ ਕਿਹਾ ਕਿ ਅੰਮ੍ਰਿਤਪਾਲ ਨੂੰ ਸਰੰਡਰ ਕਰ ਦੇਣਾ ਚਾਹੀਦਾ ਹੈ।

Comment here