ਸਿਆਸਤਖਬਰਾਂਚਲੰਤ ਮਾਮਲੇ

ਸ਼੍ਰੀਨਗਰ-ਜੰਮੂ ਰਾਜਮਾਰਗ ’ਤੇ ਬਨਣਗੀਆਂ 5 ਸੁਰੰਗਾਂ : ਗਡਕਰੀ

ਜੰਮੂ-ਸ਼੍ਰੀਨਗਰ-ਜੰਮੂ ਰਾਜਮਾਰਗ ਦੇ 45 ਕਿਲੋਮੀਟਰ ਦੇ ਹਿੱਸੇ ’ਚ 5 ਸੁਰੰਗਾਂ ਬਨਣਗੀਆਂ, ਜਿਨ੍ਹਾਂ ’ਚੋਂ ਇਕ ਦਾ ਉਦਘਾਟਨ ਕੀਤਾ ਜਾ ਚੁੱਕਾ ਹੈ, ਜਦਕਿ 4 ’ਤੇ ਕੰਮ ਚੱਲ ਰਿਹਾ ਹੈ। ਸਾਰੀਆਂ ਸੁਰੰਗਾਂ ਪੂਰੀਆਂ ਹੋ ਜਾਣ ਤੋਂ ਬਾਅਦ ਸ਼੍ਰੀਨਗਰ-ਜੰਮੂ ਰਾਜਮਾਰਗ ‘ਤੇ ਯਾਤਰਾ ਦਾ ਸਮਾਂ ਘੱਟ ਕੇ 3 ਘੰਟਿਆਂ ਦਾ ਹੋ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਸੜਕ, ਰਾਜਮਾਰਗ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਇਥੇ ਕੀਤਾ।
ਗਡਕਰੀ ਨੇ ਕਿਹਾ ਕਿ ਸ਼੍ਰੀਨਗਰ-ਜੰਮੂ ਰਾਜਮਾਰਗ ’ਤੇ ਅੱਜ ਅਸੀਂ ਇਕ ਸੁਰੰਗ ਬਣਾ ਲਈ ਹੈ ਅਤੇ ਬਾਕੀ 3 ਨੂੰ ਅਗਲੇ ਸਾਲ ਮਾਰਚ ਤੱਕ ਪੂਰਾ ਕਰ ਲਿਆ ਜਾਵੇਗਾ। 5ਵੀਂ ਸੁਰੰਗ ਥੋੜੀ ਔਖੀ ਹੈ ਅਤੇ ਇਸ ’ਚ ਥੋੜਾ ਸਮਾਂ ਲੱਗ ਸਕਦਾ ਹੈ। ਗਡਕਰੀ ਨੇ ਕਿਹਾ ਕਿ ਰਾਜਮਾਰਗ ’ਤੇ ਇਕ ਰਿਜ਼ੋਰਟ ਵੀ ਬਣੇਗਾ, ਜਿਥੇ ਕਸ਼ਮੀਰੀ ਹਸਤਕਲਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਵਾਰ ਰਾਜਮਾਰਗ ਅਤੇ ਸੁਰੰਗ ਤਿਆਰ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੁੜ ਜਾਵੇਗਾ।
ਗਡਕਰੀ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਦੇਸ਼ ਤੋਂ ਪੈਟ੍ਰੋਲ ਅਤੇ ਡੀਜ਼ਲ ਨੂੰ ਪੂਰੀ ਤਰ੍ਹਾਂ ਨਾਲ ਬਾਹਰ ਕੀਤਾ ਜਾਵੇ। ਉਨ੍ਹਾਂ ਉੱਪ ਰਾਜਪਾਲ ਨੂੰ ਕਿਹਾ ਕਿ ਜੰਮੂ-ਸ਼੍ਰੀਨਗਰ ਵਿਚਾਲੇ ਡਬਲ ਡੈਕਰ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ, ਜਿਸ ਨਾਲ ਪ੍ਰਦੂਸ਼ਣ ਘੱਟ ਹੋਵੇਗਾ ਅਤੇ ਯਾਤਰੀ ਆਧੁਨਿਕ ਸਹੂਲਤਾਂ ਦਾ ਲਾਭ ਲੈ ਸਕਣਗੇ। ਕੇਂਦਰੀ ਮੰਤਰੀ ਗਡਕਰੀ ਨੇ ਅੱਜ ਸ਼੍ਰੀਨਗਰ-ਬਨਿਹਾਲ ਬਲਾਕ ਤੋਂ ਊਧਮਪੁਰ-ਰਾਮਬਨ-ਬਨਿਹਾਲ ਤੋਂ ਸ਼੍ਰੀਨਗਰ ਰਾਸ਼ਟਰੀ ਰਾਜਮਾਰਗ (ਐੱਨ. ਐੱਚ.-44) ਦਾ ਜਾਇਜ਼ਾ ਲਿਆ, ਜਿਸ ਨੂੰ ਜੰਮੂ ਅਤੇ ਸ਼੍ਰੀਨਗਰ ਵਿਚਾਲੇ ਸਾਰੇ ਮੌਸਮਾਂ ’ਚ ਸੰਪਰਕ ਦੇਣ ਲਈ ਬਣਾਇਆ ਜਾ ਰਿਹਾ ਹੈ। ਜੰਮੂ ਅਤੇ ਸ਼੍ਰੀਨਗਰ ਵਿਚਾਲੇ ਯਾਤਰਾ ਨੂੰ ਸੌਖਾ ਬਣਾਉਣ ਲਈ 35000 ਕਰੋੜ ਰੁਪਏ ਦੀ ਲਾਗਤ ਨਾਲ 3 ਕੋਰੀਡੋਰ ਬਣਾਏ ਜਾ ਰਹੇ ਹਨ।

Comment here