ਲੁਧਿਆਣਾ-ਇਥੇ ਸ਼ਿਵ ਸੈਨਾ ਲੀਡਰ ਦੇ ਗੰਨਮੈਨ ਦੀ ਬਾਈਕਟ ‘ਤੇ ਟੰਗੇ ਬੈਗ ‘ਵਿਚੋਂ ਚੋਰ 20 ਕਾਰਤੂਸ ਚੋਰੀ ਹੋਣ ਨਾਲ ਹੜਕੰਪ ਮਚ ਗਿਆ। ਵੱਡੀ ਗੱਲ ਇਹ ਹੈ ਕਿ ਚੋਰ ਪੁਲਿਸ ਲਾਈਨ ਵਰਗੀ ਸੁਰੱਖਿਅਤ ਜਗ੍ਹਾ ਵੀ ਬੇਖ਼ੌਫ ਹੋ ਕੇ ਵਾਰਦਾਤ ਕਰ ਰਹੇ ਹਨ। ਚੋਰਾਂਹੁਣ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ਼ ਕੇਸ ਦਰਜ ਕਰ ਕੇ ਖੋਜਬੀਣ ਸ਼ੁਰੂ ਕਰ ਦਿੱਤੀ ਹੈ।
ਏਐਸਆਈ ਜਨਕ ਰਾਜ ਨੇ ਦੱਸਿਆ ਕਿ ਇਹ ਕੇਸ ਏਐਸਆਈ ਸੁਰਿੰਦਰ ਪਾਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸ਼ਿਵ ਸੈਨਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੌਰਵ ਵਰਮਾ ਦੇ ਨਾਲ ਗੰਨਮੈਨ ਵਜੋਂ ਤਾਇਨਾਤ ਹਨ। ਬੀਤੀ 14 ਨਵੰਬਰ ਨੂੰ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪੁਲਿਸ ਲਾਈਨਜ਼ ਆਏ ਸਨ।
Comment here