ਜੈਪੁਰ-ਬੀ.ਐੱਸ.ਐੱਫ. ਦੇ ਸੂਤਰਾਂ ਅਨੁਸਾਰ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ’ਚ ਸ਼੍ਰੀਕਰਨਪੁਰ ਕੋਲ ਸਰਹੱਦੀ ਸੁਰੱਖਿਆ ਫ਼ੋਰਸ ਨੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਸੁੱਟਿਆ। ਬੀ.ਐੱਸ.ਐੱਫ. ਸੂਤਰਾਂ ਨੇ ਦੱਸਿਆ ਕਿ ਪਛਾਣ ਤੋਂ ਬਾਅਦ ਲਾਸ਼ ਮੰਗਲਵਾਰ ਸ਼ਾਮ ਪਾਕਿਸਤਾਨ ਨੂੰ ਸੌਂਪ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਘਟਨਾ ਹਰਮੁਖ ਚੌਕੀ ’ਤੇ ਮਾਝੀਵਾਲਾ ਪਿੰਡ ਕੋਲ ਸੋਮਵਾਰ ਤੜਕੇ ਹੋਈ।
ਸੂਤਰਾਂ ਨੇ ਦੱਸਿਆ ਕਿ ਉਹ ਵਿਅਕਤੀ ਭਾਰਤੀ ਸਰਹੱਦ ਪਾਰ ਕਰ ਗਿਆ ਅਤੇ ਟਾਰਚ ਲੈ ਕੇ ਜਾ ਰਿਹਾ ਸੀ, ਫ਼ੋਰਸ ਦੇ ਜਵਾਨਾਂ ਨੇ ਉਸ ਨੂੰ ਰੁਕਣ ਦਾ ਕਹਿ ਕੇ ਚੁਣੌਤੀ ਦਿੱਤੀ ਪਰ ਉਹ ਨਹੀਂ ਰੁਕਿਆ ਅਤੇ ਭਾਰਤੀ ਖ਼ੇਤਰ ’ਚ ਦਾਖ਼ਲ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਘਟਨਾ ਦੇ ਸਮੇਂ ਸੰਘਣੀ ਧੁੰਦ ਸੀ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਸਵੇਰੇ ਲਾਸ਼ ਬਰਾਮਦ ਕੀਤੀ। ਸੋਮਵਾਰ ਨੂੰ ਪਾਕਿਸਤਾਨ ਰੇਂਜਰਸ ਨਾਲ ਫਲੈਗ ਮੀਟਿੰਗ ਹੋਈ ਪਰ ਉਨ੍ਹਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ। ਮੰਗਲਵਾਰ ਸਵੇਰੇ ਉਨ੍ਹਾਂ ਨੇ ਬੀ.ਐੱਸ.ਐੱਫ. ਨੂੰ ਸੂਚਨਾ ਦਿੱਤੀ ਕਿ ਸ਼ਾਮ ਨੂੰ ਉਸ ਵਿਅਕਤੀ ਦਾ ਪੁੱਤਰ ਪਛਾਣ ਲਈ ਉੱਥੇ ਪਹੁੰਚੇਗਾ।
ਸਰਹੱਦ ’ਤੇ ਪਾਕਿਸਤਾਨੀ ਘੁਸਪੈਠੀਏ ਢੇਰ

Comment here