ਸਿਆਸਤਖਬਰਾਂਚਲੰਤ ਮਾਮਲੇ

ਸਰਹੱਦੀ ਚੁਣੌਤੀਆਂ ਨਾਲ ਨਜਿੱਠਣ ਲਈ ਬੀ.ਐੱਸ.ਐੱਫ. ‘ਚ ਸ਼ਾਮਲ ਹੋਏ 119 ‘ਰੰਗਰੂਟ’

ਸ਼੍ਰੀਨਗਰ-ਬੀ.ਐੱਸ.ਐੱਫ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ‘ਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ 119 ਰੰਗਰੂਟ ਸਰਹੱਦ ਸੁਰੱਖਿਆ ਬਲ (ਬੀ.ਐੱਸ.ਐੱਫ.) ‘ਚ ਕਾਂਸਟੇਬਲ (ਟ੍ਰੇਡਮੈਨ) ਦੇ ਤੌਰ ‘ਤੇ ਭਰਤੀ ਹੋਏ। ਸਾਰੇ ਨਵੇਂ ਜਵਾਨ ਬੁੱਧਵਾਰ ਨੂੰ ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ‘ਚ ਬੀ. ਐੱਸ. ਐੱਫ., ਹੁਮਾਹੁਮਾ ਦੇ ਸਹਾਇਕ ਸਿਖਲਾਈ ਕੇਂਦਰ ‘ਚ ਪਾਸਿੰਗ ਆਊਟ ਪਰੇਡ ਅਤੇ ਸਮਾਰੋਹ ਵਿਚ ਸ਼ਾਮਲ ਹੋਏ। ਬੀ.ਐੱਸ.ਐੱਫ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੂਰੇ ਦੇਸ਼ ਤੋਂ ਆਉਣ ਵਾਲੇ ਜਵਾਨ ਸਾਡੀਆਂ ਸਰਹੱਦਾਂ ‘ਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਰਹੱਦ ਪੁਲਸ ਦੇ ਰੂਪ ‘ਚ ਸੁਰੱਖਿਆ ਬਲ ‘ਚ ਸ਼ਾਮਲ ਹਨ।
ਬੀ.ਐੱਸ.ਐੱਫ. (ਪੱਛਮੀ ਕਮਾਨ) ਚੰਡੀਗੜ੍ਹ ਦੇ ਵਧੀਕ ਜਨਰਲ ਡਾਇਰੈਕਟਰ (ਡੀ.ਜੀ) ਪੀ.ਵੀ. ਰਾਮਾ ਸ਼ਾਸਤਰੀ ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਬੀ.ਐੱਸ.ਐੱਫ. ਚ ਭਰਤੀ ਹੋਏ ਕਾਂਸਟੇਬਲਾਂ ਦੀ ਪਰੇਡ ਦਾ ਨਿਰੀਖਣ ਕੀਤਾ। ਭਰਤੀ ਕਾਂਸਟੇਬਲਾਂ ਨੂੰ ਸੰਬੋਧਿਤ ਕਰਦਿਆਂ ਸ਼ਾਸਤਰੀ ਨੇ ਪਰੇਡ ਵਿਚ ਵਿਸ਼ਵਾਸ, ਹੁਨਰ ਅਤੇ ਤਾਲਮੇਲ ਦੇ ਨਾਲ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਬੀ.ਐੱਸ.ਐੱਫ ਨੂੰ ਕਰੀਅਰ ਵਜੋਂ ਚੁਣਨ ਲਈ ਭਰਤੀ ਹੋਏ ਜਵਾਨਾਂ ਦੀ ਸ਼ਲਾਘਾ ਅਤੇ ਹੌਂਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਨੂੰ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਨੇ ਵੱਖੋ-ਵੱਖਰੇ ਇਨਡੋਰ ਅਤੇ ਬਾਹਰੀ ਸਿਖਲਾਈ ਗਤੀਵਿਧੀਆਂ ਵਿਚ ਅਸਾਧਾਰਨ ਰੂਪ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਿੱਖਿਆਰਥੀਆਂ ਨੂੰ ਮੈਡਲ ਪ੍ਰਦਾਨ ਕੀਤੇ। ਡੀ. ਜੀ. ਸ਼ਾਸਤਰੀ ਨੇ ਨਵੀਂ ਭਰਤੀ ਹੋਏ ਜਵਾਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

Comment here