6 ਨੌਜਵਾਨ ਗ੍ਰਿਫ਼ਤਾਰ
ਨਵੀਂ ਦਿਲੀ-ਹਰਿਆਣਾ ਦੇ ਵਿਧਾਇਕਾਂ ਨੂੰ ਫੋਨ ’ਤੇ ਲਈ ਧਮਕੀਆਂ ਦੇਣ ਦੇ ਮਾਮਲੇ ’ਵਿਚ ਹਰਿਆਣਾ ਐੱਸ. ਟੀ. ਐੱਫ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦਾ ਸਬੰਧ ਪਾਕਿਸਤਾਨ ਨਾਲ ਹੋਣ ਦੀ ਗੱਲ ਸਾਹਮਣੇ ਆਈ ਹੈ। ਗੈਂਗਸਟਰ ਦੇ ਨਾਂ ’ਤੇ ਧਮਕੀਆਂ ਦੇਣ ਵਾਲੇ 6 ਮੁਲਜ਼ਮਾਂ ਨੂੰ ਮੁੰਬਈ ਅਤੇ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਦੇ ਕਬਜ਼ੇ ’ਵਿਚੋਂ 34 ਮੋਬਾਈਲ ਫੋਨ, 57 ਸਿਮ ਕਾਰਡ ਬਰਾਮਦ ਕੀਤੇ ਗਏ ਹਨ। ਇਨ੍ਹਾਂ ’ਵਿਚੋਂ ਡੇਢ ਦਰਜਨ ਦੇ ਕਰੀਬ ਮੋਬਾਈਲ ਨੰਬਰ ਪਾਕਿਸਤਾਨ ਦੇ ਹਨ, ਜਦ ਕਿ ਕੁਝ ਸਿਮ ਕਾਰਡ ਮੱਧ ਪੂਰਬ ਦੇਸ਼ ਦੇ ਪਾਏ ਗਏ ਹਨ। ਹਰਿਆਣਾ ਦੇ ਚਾਰ ਵਿਧਾਇਕਾਂ ਤੇ ਪੰਜਾਬ ਦੇ ਦੋ ਵਿਧਾਇਕਾਂ ਨੂੰ ਧਮਕੀ ਦੇਣ ਵਾਲੇ ਗਿਰੋਹ ਦੇ 6 ਲੋਕਾਂ ਨੂੰ ਐੱਸ.ਟੀ.ਐੱਫ. ਦੇ ਐੱਸ. ਪੀ. ਸੁਮਿਤ ਕੁਮਾਰ ਅਤੇ ਡੀ.ਜੀ.ਪੀ. ਹਰਿਆਣਾ ਪੀ.ਕੇ. ਅਗਰਵਾਲ ਦੀ ਅਗਵਾਈ ’ਚ ਫੜਨ ਵਿਚ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਵਿਧਾਇਕਾਂ ਨੂੰ ਫਿਰੌਤੀ ਦੇਣ ਦੀ ਧਮਕੀ ਦੁਬਈ ਅਤੇ ਪਾਕਿਸਤਾਨ ਦੇ ਸਥਾਨਕ ਨੰਬਰਾਂ ਤੋਂ ਵ੍ਹਟਸਐਪ ਕਾਲ ਕਰਕੇ ਦਿੱਤੀ ਗਈ ਸੀ। ਇਨ੍ਹਾਂ ’ਚ ਗੁਰੂਗ੍ਰਾਮ ਦੇ ਸੋਹਨਾ ਤੋਂ ਭਾਜਪਾ ਵਿਧਾਇਕ ਸੰਜੇ ਸਿੰਘ, 25 ਜੂਨ ਨੂੰ ਸਢੌਰਾ ਤੋਂ ਕਾਂਗਰਸ ਵਿਧਾਇਕ ਰੇਣੂ ਬਾਲਾ ਅਤੇ ਸੋਨੀਪਤ ਤੋਂ ਵਿਧਾਇਕ ਸੁਰਿੰਦਰ ਪੰਵਾਰ ਨੂੰ ਪਹਿਲੀ ਧਮਕੀ ਭਰੀ ਕਾਲ ਆਈ। ਸੁਰਿੰਦਰ ਪੰਵਾਰ ਦੇ ਪੁੱਤਰ ਨੂੰ ਵੀ ਧਮਕੀ ਦਿੱਤੀ ਗਈ ਸੀ।
Comment here