ਸਿਹਤ-ਖਬਰਾਂਖਬਰਾਂਦੁਨੀਆ

ਵਾਇਰਸਾਂ ਦੀ ਫੈਕਟਰੀ ਹੈ ਚੀਨ!!

 ਵੈੱਟ ਮਾਰਕਿਟ ’ਚ ਮਿਲੇ 18 ਹੋਰ ਵਾਇਰਸ

ਪਾਲਤੂ ਪਸ਼ੂਆਂ ਤੇ ਮਨੁੱਖਾਂ ਲਈ ਹਨ ਖ਼ਤਰਨਾਕ

ਬੀਜਿੰਗ- ਚੀਨ ਤੋਂ ਇਕ ਹੋਰ ਅਜਿਹੀ ਖਬਰ ਆ ਰਹੀ ਹੈ, ਜੋ ਸਿਹਤ ਮਾਹਿਰਾਂ ਨੂੰ ਫਿਕਰਮੰਦ ਕਰ ਰਹੀ ਹੈ, ਇੱਥੇ ਵਿਗਿਆਨੀਆਂ ਨੇ ਚੀਨ ਦੀ ਬਦਨਾਮ ਵੈੱਟ ਮਾਰਕੀਟ ’ਚ 18 ਹੋਰ ਖ਼ਤਰਨਾਕ ਵਾਇਰਸਾਂ ਦਾ ਪਤਾ ਲਗਾਇਆ ਹੈ, ਜਿਹਡ਼ੇ ਪਾਲਤੂ ਪਸ਼ੂਆਂ ਤੇ ਮਨੁੱਖਾਂ ’ਚ ਫੈਲ ਸਕਦੇ ਹਨ। ਮੰਨਿਆ ਜਾਂਦਾ ਹੈ ਕਿ ਕੋਰੋਨਾ ਵਾਇਰਸ ਵੁਹਾਨ ਦੀ ਸੀ ਫੂਡ ਮਾਰਕੀਟ ਤੋਂ ਮਨੁੱਖਾਂ ਤੱਕ ਪਹੁੰਚਿਆ ਸੀ, ਜਿਸ ਨਾਲ ਹੁਣ ਤਕ 25.38 ਕਰੋਡ਼ ਲੋਕ ਇਨਫੈਕਟਿਡ ਹੋ ਚੁੱਕੇ ਹਨ, ਜਦਕਿ 51 ਲੱਖ ਤੋਂ ਵੱਧ ਨੂੰ ਜਾਨ ਗਵਾਉਣੀ ਪਈ ਹੈ। ਵਿਗਿਆਨੀਆਂ ਨੇ 1,725 ਜੰਗਲੀ ਜਾਨਵਰਾਂ ਦਾ ਵਿਸ਼ਲੇਸ਼ਣ ਕੀਤਾ। ਇਹ ਜਾਨਵਰ 16 ਨਸਲਾਂ ਦੇ ਸਨ, ਜਿਨ੍ਹਾਂ ਦੇ ਨਮੂਨੇ ਦੇਸ਼ ਭਰ ਤੋਂ ਲਗਏ ਗਏ ਸਨ। ਨਾਨਜਿੰਗ ਐਗਰੀਕਲਚਰ ਯੂਨੀਵਰਸਿਟੀ ਆਫ ਚਾਈਨਾਂ ਦੇ ਵੈਟਨਰੀ ਮੈਡੀਸਿਨ ਕਾਲਜ ਨਾਲ ਜੁਡ਼ੇ ਅਧਿਐਨ ਦੇ ਲੇਖਕ ਸ਼ੁਓ ਸੁ ਨੇ ਕਿਹਾ ਕਿ ਦੁੱਧ ਚੁੰਘਾਉਣ ਵਾਲੇ ਜਾਨਵਰਾਂ ਨੂੰ ਇਨਫੈਕਟਿਡ ਕਰਨ ਵਾਲੇ ਕੁਲ 71 ਵਾਇਰਸ ਪਾਏ ਗਏ, ਜਿਨ੍ਹਾਂ ’ਚੋਂ 45 ਦਾ ਪਹਿਲੀ ਵਾਰ ਪਤਾ ਲੱਗਿਆ ਸੀ। ਇਨ੍ਹਾਂ ’ਚੋਂ 18 ਅਜਿਹੇ ਹਨ, ਜਿਹਡ਼ੇ ਪਾਲਤੂ ਜਾਨਵਰਾਂ ਤੇ ਮਨੁੱਖਾਂ ਨੂੰ ਵੀ ਆਪਣੇ ਲਪੇਟ ’ਚ ਲੈ ਸਕਦੇ ਹਨ। ਹਾਲਾਂਕਿ ਟੀਮ ਨੂੰ ਇਸ ਦੌਰਾਨ ਸਾਰਸ ਸੀਓਵੀ ਜਾਂ ਸਾਰਸ ਸੀਓਵੀ-2 ਵਰਗੇ ਵਾਇਰਸ ਨਹੀਂ ਮਿਲੇ। ਪਰ ਹਾਲੇ ਵੀ ਹੋਰ ਪੜਤਾਲ ਕੀਤੀ ਜਾ ਰਹੀ ਹੈ।

Comment here