ਨਵੀਂ ਦਿੱਲੀ– ਉਤਰ ਪ੍ਰਦੇਸ਼ ਦੇ ਕੌਸ਼ਾਂਬੀ ਮਹਾਉਤਸਵ ਮੌਕੇ ਕੇਂਦਰੀ ਗ੍ਰਹਿਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ਉਤੇ ਜੰਮ ਕੇ ਨਿਸ਼ਾਨੇ ਲਾਏ। ਸੰਸਦ ‘ਚ ਹੰਗਾਮੇ ਤੋਂ ਲੈ ਕੇ ਲੋਕਤੰਤਰ ‘ਤੇ ਰਾਹੁਲ ਗਾਂਧੀ ਦੇ ਬਿਆਨ ‘ਤੇ ਅਮਿਤ ਸ਼ਾਹ ਨੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਲੋਕਤੰਤਰ ਖ਼ਤਰੇ ‘ਚ ਨਹੀਂ ਹੈ। ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ ਖਤਰੇ ‘ਚ ਨਹੀਂ ਹੈ, ਪਰ ਤੁਹਾਡਾ ਪਰਿਵਾਰ ਖਤਰੇ ‘ਚ ਹੈ। ਗਾਂਧੀ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਨਾਂ ਲਏ ਬਿਨਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ‘ਲੋਕਤੰਤਰ ਖਤਰੇ ‘ਚ ਨਹੀਂ ਹੈ ਪਰ ਤੁਹਾਡਾ ਪਰਿਵਾਰ ਖਤਰੇ ‘ਚ ਹੈ।’
ਤੁਸੀਂ ਇਸ ਲੋਕਤੰਤਰ ਨੂੰ ਜਾਤੀਵਾਦ, ਪਰਿਵਾਰਵਾਦ ਅਤੇ ਤੁਸ਼ਟੀਕਰਨ ਦੇ ਤਿੰਨ ਮੇਖਾਂ ਵਿੱਚ ਘੇਰ ਲਿਆ ਸੀ। ਸ਼ਾਹ ਨੇ ਇਹ ਵੀ ਕਿਹਾ ਕਿ ਸੰਸਦ ਕੱਲ੍ਹ ਹੀ ਖਤਮ ਹੋ ਗਈ। ਅਜ਼ਾਦੀ ਦੇ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ ਕਿ ਦੇਸ਼ ਦੇ ਬਜਟ ਸੈਸ਼ਨ ਦੀ ਚਰਚਾ ਕੀਤੇ ਬਿਨਾਂ ਹੀ ਸੰਸਦ ਖਤਮ ਹੋ ਗਈ ਹੋਵੇ। ਵਿਰੋਧੀ ਧਿਰ ਦੇ ਆਗੂਆਂ ਨੇ ਸਦਨ ਦੀ ਕਾਰਵਾਈ ਨਹੀਂ ਚੱਲਣ ਦਿੱਤੀ। ਇਸ ਦਾ ਕਾਰਨ ਰਾਹੁਲ ਗਾਂਧੀ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਰਾਹੁਲ ਗਾਂਧੀ ਨੂੰ ਇਸ ਸਜ਼ਾ ਨੂੰ ਚੁਣੌਤੀ ਦੇਣੀ ਚਾਹੀਦੀ ਹੈ। ਤੁਸੀਂ ਸੰਸਦ ਦਾ ਸਮਾਂ ਕੁਰਬਾਨ ਕੀਤਾ ਹੈ।
ਰਾਹੁਲ ਗਾਂਧੀ ਦੀ ਸੰਸਦੀ ਮੈਂਬਰਸ਼ਿਪ ਰੱਦ ਕਰਨ ‘ਤੇ ਅਮਿਤ ਸ਼ਾਹ ਨੇ ਕਿਹਾ ਕਿ ਸੂਰਤ, ਅਹਿਮਦਾਬਾਦ ਦੀ ਇਕ ਅਦਾਲਤ ਨੇ ਰਾਹੁਲ ਗਾਂਧੀ ਨੂੰ ਇਹ ਸਜ਼ਾ ਦਿੱਤੀ ਹੈ। ਸਜ਼ਾ ਹੁੰਦੇ ਹੀ ਸੰਸਦ ਮੈਂਬਰ ਚਲੇ ਜਾਂਦੇ ਹਨ, ਚਾਹੇ ਕੋਈ ਵੀ ਹੋਵੇ। ਹੁਣ ਤੱਕ 17 ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਜਾ ਚੁੱਕੀ ਹੈ। ਰਾਹੁਲ ਜੀ ਦੀ ਹੋਈ ਹੈ, ਹੁਣ ਇਸ ਵਿੱਚ ਕਾਂਗਰਸ ਵਾਲਿਆਂ ਨੇ ਕਾਲੇ ਕੱਪੜੇ ਪਾ ਕੇ ਸੰਸਦ ਬੰਦ ਕਰਵਾ ਦਿੱਤੀ। ਮੈਂ ਰਾਹੁਲ ਗਾਂਧੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਾਨੂੰਨ ਦੀ ਪਾਲਣਾ ਕਰਨਾ ਹਰ ਨਾਗਰਿਕ ਦਾ ਧਰਮ ਹੈ।
ਲੋਕਤੰਤਰ ਨਹੀਂ, ਤੁਹਾਡਾ ਪਰਿਵਾਰ ਖਤਰੇ ‘ਚ ਹੈ… ਅਮਿਤ ਸ਼ਾਹ

Comment here