ਅਪਰਾਧਸਿਆਸਤਖਬਰਾਂਦੁਨੀਆ

ਲਾਮਾ ਪ੍ਰਤੀ ਵਫ਼ਾਦਾਰੀ ਦਿਖਾਉਣ ਲਈ ਤਿੱਬਤੀ ਲੇਖਕ ਨੂੰ 10 ਸਾਲ ਕੈਦ

ਤਿੱਬਤ-ਇੱਥੋਂ ਦੀ ਇਕ ਚੀਨੀ ਅਦਾਲਤ ਨੇ ਤਿੱਬਤੀ ਲੇਖਕ ਅਤੇ ਅਧਿਆਪਕ ਗੋ ਸ਼ੇਰਬ ਗਯਾਤਸੋ ਨੂੰ ਅਧਿਆਤਮਿਕ ਨੇਤਾ ਦਲਾਈ ਲਾਮਾ ਪ੍ਰਤੀ ਵਫ਼ਾਦਾਰੀ ਦਾ ਪ੍ਰਗਟਾਵਾ ਕਰਨ ਦੇ ਦੋਸ਼ ਵਿਚ 10 ਸਾਲ ਦੀ ਸਜ਼ਾ ਸੁਣਾਈ ਹੈ। ਰੇਡੀਓ ਫ੍ਰੀ ਏਸ਼ੀਆ ਦੇ ਅਨੁਸਾਰ, ਲੇਖਕ ਗੋ ਸ਼ੇਰਾਬ ਗਯਾਤਸੋ ਨੇ ਚੀਨੀ ਸ਼ਾਸਨ ਅਧੀਨ ਰਹਿਣ ਵਾਲੇ ਤਿੱਬਤੀਆਂ ’ਤੇ ਪਾਬੰਦੀਆਂ ਦਾ ਵਰਣਨ ਕਰਨ ਵਾਲੀਆਂ ਕਿਤਾਬਾਂ ਅਤੇ ਲੇਖ ਲਿਖੇ ਹਨ। ਸਿਚੁਆਨ ਦੇ ਨਗਾਬਾ (ਚੀਨੀ, ਆਬਾ) ਤਿੱਬਤੀ ਆਟੋਨੋਮਸ ਪ੍ਰੀਫੈਕਚਰ ਵਿੱਚ ਕੀਰਤੀ ਮੱਠ ਦੇ ਇੱਕ ਭਿਕਸ਼ੂ ਗੋ ਸ਼ੇਰਬ ਗਯਾਤਸੋ (46), ਨੂੰ 26 ਅਕਤੂਬਰ, 2020 ਨੂੰ ਸਿਚੁਆਨ ਦੀ ਰਾਜਧਾਨੀ ਚੇਂਗਦੂ ਵਿੱਚ ਰਾਜ ਸੁਰੱਖਿਆ ਏਜੰਟਾਂ ਦੁਆਰਾ ਅਣਦੱਸੇ ਦੋਸ਼ਾਂ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਦੌਰਾਨ, ਗਿਆਤਸੋ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਗਯਾਤਸੋ ਨੂੰ ਜਲਦੀ ਹੀ ਤਿੱਬਤ ਦੀ ਖੇਤਰੀ ਰਾਜਧਾਨੀ ਲਹਾਸਾ ਦੇ ਨੇੜੇ ਇੱਕ ਜੇਲ੍ਹ ਵਿੱਚ ਲਿਜਾਇਆ ਜਾਵੇਗਾ। ਆਰਐਫਏ ਦੇ ਅਨੁਸਾਰ, ਉਨ੍ਹਾਂ ਦੋਸ਼ਾਂ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ ਜਿਨ੍ਹਾਂ ’ਤੇ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ।
ਆਰਏਐਫ ਨਾਲ ਗੱਲ ਕਰਦੇ ਹੋਏ, ਜਲਾਵਤਨੀ ਵਿੱਚ ਇੱਕ ਤਿੱਬਤੀ ਵਿਦਵਾਨ ਨੇ ਕਿਹਾ ਕਿ ਗਯਾਤਸੋ, ਜਿਸ ਨੇ ਚੀਨੀ ਸ਼ਾਸਨ ਦੇ ਅਧੀਨ ਪ੍ਰਗਟਾਵੇ ਦੀ ਆਜ਼ਾਦੀ ’ਤੇ ਪਾਬੰਦੀਆਂ ਦਾ ਵਰਣਨ ਕਰਨ ਵਾਲੀਆਂ ਕਿਤਾਬਾਂ ਅਤੇ ਲੇਖ ਲਿਖੇ ਹਨ, ਇੱਕ ਖੁੱਲੇ ਦਿਮਾਗ ਵਾਲਾ ਵਿਅਕਤੀ ਹੈ ਜੋ ਤਿੱਬਤੀ ਭਾਸ਼ਾ, ਧਰਮ ਅਤੇ ਸੱਭਿਆਚਾਰ ਦੀ ਰੱਖਿਆ ਦੀ ਵਕਾਲਤ ਕਰਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਦਿਵਸ ’ਤੇ ਉਨ੍ਹਾਂ ਦੀ 10 ਸਾਲ ਦੀ ਸਜ਼ਾ ਬਾਰੇ ਸੁਣਨਾ ਦੁਖਦਾਈ ਖ਼ਬਰ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ, ਦੁਨੀਆ ਭਰ ਦੀਆਂ ਸਰਕਾਰਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਮਾਮਲੇ ’ਤੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ।

Comment here