ਅਪਰਾਧਸਿਆਸਤਖਬਰਾਂ

ਲਸ਼ਕਰ ਦਾ ਅੱਤਵਾਦੀ ਅਸਲੇ ਸਮੇਤ ਗ੍ਰਿਫ਼ਤਾਰ

ਸ਼੍ਰੀਨਗਰ-ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ ਨਾਲ ਜੁੜੇ ਇਕ ਸਥਾਨਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ  ਬੁਲਾਰੇ ਅਨੁਸਾਰ ਅੱਤਵਾਦੀ ਦੀ ਪਛਾਣ ਤਿਲਗਾਮ ਪਾਈਨ ਵਾਸੀ ਮੁਹੰਮਦ ਇਕਬਾਲ ਭਟ ਵਜੋਂ ਕੀਤੀ ਗਈ ਹੈ। ਸੁਰੱਖਿਆ ਫ਼ੋਰਸ ਅਤੇ ਪੁਲਸ ਦੀ ਸਾਂਝੀ ਟੀਮ ਨੇ ਉਸ ਨੂੰ ਬਾਰਾਮੂਲਾ ਦੇ ਕ੍ਰੀਰੀ ਇਲਾਕੇ ‘ਚ ਇਕ ਚੌਕੀ ‘ਤੇ ਗ੍ਰਿਫ਼ਤਾਰ ਕੀਤਾ। ਉਸ ਕੋਲੋਂ ਇਕ ਪਿਸਤੌਲ, ਮੈਗਜ਼ੀਨ ਅਤੇ ਕੁਝ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਟ ਅੱਤਵਾਦੀ ਗਤੀਵਿਧੀਆਂ ਲਈ ਰਸਦ ਮਦਦ ਪ੍ਰਦਾਨ ਕਰਨ ‘ਚ ਸਰਗਰਮ ਰੂਪ ਨਾਲ ਸ਼ਾਮਲ ਰਿਹਾ ਹੈ ਅਤੇ ਪਾਕਿਸਤਾਨੀ ਅੱਤਵਾਦੀ ਸੈਫੁੱਲਾ ਅਤੇ ਅਬੂ ਜਰਰ ਦੇ ਸੰਪਰਕ ‘ਚ ਸੀ।

Comment here