ਕੀਵ-ਰੂਸ-ਯੂਕ੍ਰੇਨ ਜੰਗ ਜਾਰੀ ਹੈ। ਰੂਸ ਨੇ ਸ਼ੁੱਕਰਵਾਰ ਨੂੰ ਯੂਕ੍ਰੇਨ ਦੇ ਜ਼ਾਪੋਰੀਜ਼ੀਆ ਸ਼ਹਿਰ ਨੂੰ ਨਿਸ਼ਾਨਾ ਬਣਾਇਆ। ਰੂਸੀ ਮਿਜ਼ਾਈਲਾਂ ਨੇ ਇਕ ਘੰਟੇ ‘ਚ 17 ਸ਼ਹਿਰਾਂ ’ਤੇ ਹਮਲਾ ਕੀਤਾ ਅਤੇ ਯੂਕ੍ਰੇਨ ਦੇ ਮੁੱਖ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ। ਦੇਨਿਪ੍ਰੋ ਨਦੀ ਦੇ ਕਿਨਾਰੇ ਬਣੇ ਜਿਸ ਜ਼ਾਪੋਰੀਜ਼ੀਆ ਪ੍ਰਮਾਣੂ ਊਰਜਾ ਪਲਾਂਟ ’ਤੇ ਰੂਸ ਨੇ ਹਮਲਾ ਕੀਤਾ, ਉਹ ਇਕਾਈਆਂ ਅਤੇ ਉਤਪਾਦਨ ਦੀ ਗਿਣਤੀ ਦੀ ਦ੍ਰਿਸ਼ਟੀ ਨਾਲ ਯੂਰਪ ਦਾ ਸਭ ਤੋਂ ਵੱਡਾ ਪ੍ਰਮਾਣੂ ਊਰਜਾ ਪਲਾਂਟ ਹੈ। ਦਿ ਕੀਵ ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ ਜੰਗ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲਾ ਅਜਿਹਾ ਹਮਲਾ ਸੀ, ਜਿਸ ਵਿੱਚ ਇਕੋ ਸਮੇਂ ਇੰਨੀਆਂ ਮਿਜ਼ਾਈਲਾਂ ਦਾਗੀਆਂ ਗਈਆਂ। ਖ਼ਬਰਾਂ ਮੁਤਾਬਕ ਰੂਸ ਨੇ ਆਪਣੇ ਹਮਲਿਆਂ ਵਿੱਚ ਯੂਕ੍ਰੇਨ ਦੇ ਊਰਜਾ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਹੈ।
ਯੂਕ੍ਰੇਨ ਦੇ ਅਸਮਾਨ ‘ਚ ਸਵੇਰ ਹੁੰਦੇ ਹੀ ਯੂਕ੍ਰੇਨ ਦੇ ਲੜਾਕੂ ਜਹਾਜ਼ਾਂ ਨੇ ਮੰਡਰਾਉਣਾ ਸ਼ੁਰੂ ਕਰ ਦਿੱਤਾ ਸੀ ਤਾਂ ਕਿ ਰੂਸੀ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਨਸ਼ਟ ਕੀਤਾ ਜਾ ਸਕੇ। ਉਥੋਂ ਦੀ ਮੇਅਰ ਵਿਤਾਲੀ ਕਲਿਟਸਕੋ ਦੇ ਦੱਸਣ ਮੁਤਾਬਕ ਅੱਜ ਇਕ ਰੂਸੀ ਰਾਕੇਟ ਨੂੰ ਹਮਲੇ ਤੋਂ ਪਹਿਲਾਂ ਹੀ ਆਸਮਾਨ ਵਿੱਚ ਢੇਰ ਕਰ ਦਿੱਤਾ ਗਿਆ ਸੀ, ਜਿਸ ਦਾ ਮਲਬਾ ਇਕ ਘਰ ਦੀ ਛੱਤ ਅਤੇ ਕਾਰ ‘ਤੇ ਡਿੱਗ ਗਿਆ। ਇਸ ਤੋਂ ਇਲਾਵਾ ਯੂਕ੍ਰੇਨ ਨੇ ਅਜ਼ੋਵ ਤੋਂ ਲਾਂਚ ਕੀਤੇ ਗਏ ਰੂਸ ਦੇ 5 ਡਰੋਨ ਅਤੇ ਕਾਲੇ ਸਾਗਰ ਤੋਂ ਦਾਗੀਆਂ ਗਈਆਂ 6 ਕਰੂਜ਼ ਮਿਜ਼ਾਈਲਾਂ ਨੂੰ ਵੀ ਤਬਾਹ ਕਰ ਦਿੱਤਾ। ਦੂਜੇ ਪਾਸੇ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ 17 ਮਿਜ਼ਾਈਲਾਂ ਤੋਂ ਇਲਾਵਾ ਰੂਸ ਨੇ ਡਰੋਨ ਅਤੇ ਰਾਕੇਟ ਰਾਹੀਂ ਯੂਕ੍ਰੇਨ ਦੇ ਵੱਖ-ਵੱਖ ਸ਼ਹਿਰਾਂ ‘ਤੇ ਹਮਲੇ ਕੀਤੇ।
ਰੂਸ ਨੇ ਯੂਕ੍ਰੇਨ ਦੇ ਊਰਜਾ ਕੇਂਦਰਾਂ ‘ਤੇ ਦਾਗੀਆਂ ਮਿਜ਼ਾਈਲਾਂ


Comment here