ਸਿਆਸਤਖਬਰਾਂਦੁਨੀਆ

ਰੂਸ-ਚੀਨ ਸੰਬੰਧਾਂ ਲਈ ਭਾਰਤ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ-ਡੇਨਿਸ

ਨਵੀਂ ਦਿੱਲੀ-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਰੂਸ ਦੇ ਤਿੰਨ ਦਿਨਾ ਦੌਰੇ ‘ਤੇ ਸਨ। ਰੂਸ ਦੇ ਰਾਜਦੂਤ ਡੇਨਿਸ ਅਲੀਪੋਵ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਰੂਸ ਦੌਰੇ ਦੇ ਨਤੀਜਿਆਂ ‘ਤੇ ਮੀਡੀਆ ਦੇ ਇਕ ਹਿੱਸੇ ’ਚ ਵਿਸ਼ਲੇਸ਼ਣ ਦਾ ਜਵਾਬ ਕਿਹਾ ਕਿ ਮਾਹਿਰਾਂ ਦੀ ਉਸ ਰਾਏ ਨੂੰ ‘ਕਾਲਪਨਿਕ ਵਿਚਾਰ’ ਕਰਾਰ ਦਿੰਦੇ ਹੋਏ ਖਾਰਿਜ ਕਰ ਦਿੱਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਮਾਸਕੋ ਅਤੇ ਬੀਜਿੰਗ ਵਿਚਾਲੇ ਸਬੰਧ ਭਾਰਤ ਨਾਲ ਰੂਸ ਦੇ ਸਬੰਧਾਂ ਨੂੰ ‘ਨੁਕਸਾਨ’ ਪਹੁੰਚਾਉਣਗੇ। ਰੂਸੀ ਰਾਜਦੂਤ ਨੇ ਇਕ ਟਵੀਟ ਕੀਤਾ, “ਇਨ੍ਹੀਂ ਦਿਨੀਂ ਸ਼ੀ ਜਿਨਪਿੰਗ ਦੇ ਰੂਸ ਯਾਤਰਾ ਦੇ ਨਤੀਜਿਆਂ ਦਾ ਕਾਫੀ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਇੰਝ ਜਾਪਦਾ ਹੈ ਜਿਵੇਂ ਵੱਖ-ਵੱਖ ਉੱਘੇ ਭਾਰਤੀ ਮਾਹਿਰ ਰੂਸ-ਚੀਨ ਸਬੰਧਾਂ ਦਾ ਸੁਫ਼ਨਾ ਦੇਖ ਰਹੇ ਹਨ, ਜੋ ਭਾਰਤ ਅਤੇ ਰੂਸ ਦੇ ਰਣਨੀਤਕ ਸਬੰਧਾਂ ਨੂੰ ਨੁਕਸਾਨ ਪਹੁੰਚਾਏਗਾ। ਇਹ ਮਸਲਾ “ਕਾਲਪਨਿਕ ਵਿਚਾਰਾਂ” ਦਾ ਹੈ!
ਇਸ ਦੌਰਾਨ ਜਿਨਫਿੰਗ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਸਾਂਝੇਦਾਰੀ ਨੂੰ ਹੋਰ ਮਜ਼ਬੂਤ ​​ਕਰਨ ’ਤੇ ਚਰਚਾ ਕੀਤੀ। ਸ਼ੀ ਜਿਨਪਿੰਗ ਨੇ ਯੂਕਰੇਨ ਸੰਘਰਸ਼ ’ਚ ਸ਼ਾਂਤੀ ਬਣਾਉਣ ਵਾਲੇ ਵਜੋਂ ਆਪਣੀ ਭੂਮਿਕਾ ਨੂੰ ਪ੍ਰਦਰਸ਼ਿਤ ਕਰਨ ਲਈ ਮਾਸਕੋ ਦੀ ਤਿੰਨ ਦਿਨਾ ਦੀ ਯਾਤਰਾ ਕੀਤੀ। ਇਸ ਦਿਸ਼ਾ ’ਚ ਉਸ ਨੇ ਸ਼ਾਂਤੀਵਾਰਤਾ ਦੀ ਯੋਜਨਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਯੂਕਰੇਨ ਦੇ ਮੁੱਖ ਸਹਿਯੋਗੀ ਅਮਰੀਕਾ ਤੋਂ ਠੰਡਾ ਜਵਾਬ ਮਿਲਿਆ।

Comment here