ਲੰਡਨ-ਫਸਲ ਨਾਲ ਜੁੜਿਆ ਤਿਉਹਾਰ ਪੋਂਗਲ 15 ਜਨਵਰੀ ਨੂੰ ਮਨਾਇਆ ਜਾਂਦਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਦਫ਼ਤਰ ਦੇ ਮੁਲਾਜ਼ਮਾਂ ਦਾ ਲੰਡਨ ਵਿਚ ਪੋਂਗਲ ਮਨਾਉਣ ਦਾ ਇਕ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਕਈ ਅਧਿਕਾਰੀਆਂ ਨੂੰ ਕੇਲੇ ਦੇ ਪੱਤਿਆਂ ‘ਤੇ ਰਵਾਇਤੀ ਭੋਜਨ ਖਾਂਦੇ ਹੋਏ ਦੇਖਿਆ ਜਾ ਸਕਦਾ ਹੈ। 26 ਸਕਿੰਟਾਂ ਦੀ ਕਲਿੱਪ ਵਿਚ ਰਿਸ਼ੀ ਸੁਨਕ ਦੇ ਦਫ਼ਤਰ ਦੇ ਮੁਲਾਜ਼ਮਾਂ ਨੂੰ ਲੰਡਨ ਵਿਚ 10 ਡਾਊਨਿੰਗ ਸਟਰੀਟ ਵਿਚ ਉਨ੍ਹਾਂ ਦੇ ਵਲੋਂ ਆਯੋਜਿਤ ਪੋਂਗਲ ਮੌਕੇ ਪਰੋਸੇ ਜਾਣ ਵਾਲੇ ਭੋਜਨ ਦਾ ਆਨੰਦ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ। ਮੁਲਾਜ਼ਮ ਕੇਲੇ ਦੇ ਪੱਤੇ ’ਤੇ ਰਵਾਇਤੀ ਦਾਵਤ ਖਾ ਰਹੇ ਸਨ ਅਤੇ ਉਨ੍ਹਾਂ ਨੂੰ ਧੋਤੀ ਪਹਿਨੇ ਮਰਦਾਂ ਵਲੋਂ ਭੋਜਨ ਪਰੋਸਿਆ ਜਾ ਰਿਹਾ ਹੈ। ਰਿਸ਼ੀ ਸੁਨਕ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਮੈਂ ਇਸ ਹਫ਼ਤੇ ਦੇ ਅਖੀਰ ਵਿਚ ਥਾਈ ਪੋਂਗਲ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦਾ ਹਾਂ। ਮੈਨੂੰ ਪਤਾ ਹੈ ਕਿ ਦੇਸ਼ ਭਰ ਵਿਚ ਪਰਿਵਾਰਾਂ ਲਈ ਇਹ ਤਿਉਹਾਰ ਕਿੰਨਾ ਮਾਇਨੇ ਰੱਖਦਾ ਹੈ।
ਰਿਸ਼ੀ ਸੁਨਕ ਨੇ ਸਟਾਫ਼ ਨਾਲ ਮਨਾਇਆ ਪੋਂਗਲ ਤਿਉਹਾਰ


Comment here