ਸਿਰਸਾ-ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਜਬਰ-ਜ਼ਿਨਾਹ ਅਤੇ ਕਤਲ ਦੇ ਮਾਮਲੇ ‘ਚ ਸਜ਼ਾ ਕੱਟ ਰਿਹਾ ਹੈ। 40 ਦਿਨ ਦੀ ਪੈਰੋਲ ਮਿਲਣ ਮਗਰੋਂ ਰਾਮ ਰਹੀਮ ਬਾਗਪਤ ਵਿਚ ਸਥਿਤ ਆਪਣੇ ਬਰਨਾਵਾ ਆਸ਼ਰਮ ਪੁੱਜਾ। ਇਸ ਦੌਰਾਨ ਉਸ ਨੇ ਤਲਵਾਰ ਨਾਲ ਕੇਕ ਕੱਟਿਆ ਅਤੇ ਪੈਰੋਲ ਮਿਲਣ ਦਾ ਜਸ਼ਨ ਮਨਾਇਆ। ਰਾਮ ਰਹੀਮ ਦੇ ਜਸ਼ਨ ‘ਚ ਉਸ ਦੇ ਕਈ ਚੇਲੇ ਵੀ ਸ਼ਾਮਲ ਹੋਏ ਹਨ।
ਤਲਵਾਰ ਨਾਲ ਕੇਕ ਕੱਟਣ ‘ਤੇ ਪਾਬੰਦੀ ਹੈ। ਹਥਿਆਰਬੰਦ ਐਕਟ ਤਹਿਤ ਹਥਿਆਰਾਂ ਦਾ ਜਨਤਕ ਪ੍ਰਦਰਸ਼ਨ ਕਰਨ ‘ਤੇ ਮਨਾਹੀ ਹੈ। ਦੱਸ ਦੇਈਏ ਕਿ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਜਬਰ-ਜ਼ਿਨਾਹ ਅਤੇ ਕਤਲ ਦੇ ਮਾਮਲੇ ‘ਚ ਸਜ਼ਾ ਕੱਟ ਰਿਹਾ ਹੈ। ਪੈਰੋਲ ‘ਤੇ ਬਾਹਰ ਆਉਣ ਮਗਰੋਂ ਰਾਮ ਰਹੀਮ ਤੋਂ ਆਸ਼ੀਰਵਾਦ ਲੈਣ ਲਈ ਨੇਤਾਵਾਂ ਦਾ ਤਾਂਤਾ ਵੀ ਲੱਗਿਆ ਹੈ। ਸਾਧਵੀ ਯੌਨ ਸ਼ੋਸ਼ਣ ਅਤੇ ਪੱਤਰਕਾਰ ਦੇ ਕਤਲ ਦੇ ਦੋਸ਼ ‘ਚ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਨੂੰ ਤੀਜੀ ਵਾਰ ਪੈਰੋਲ ਦਿੱਤੇ ਜਾਣ ਨੂੰ ਲੈ ਕੇ ਹਰਿਆਣਾ ਸਰਕਾਰ ‘ਤੇ ਵੀ ਸਵਾਲ ਉਠ ਰਹੇ ਹਨ।

Comment here