ਸਿਆਸਤਖਬਰਾਂਚਲੰਤ ਮਾਮਲੇ

ਰਾਜੇ ਦੀ ਧੀ ਜੈਇੰਦਰ ਕੌਰ ਤੇ ਮੰਤਰੀ ਜੌੜੇਮਾਜਰਾ ਵਿਚਾਲੇ ਹੋਈ ਬਹਿਸ

ਪਟਿਆਲਾ-ਸਮਾਣਾ ਦੇ ਇੱਕ ਪਿੰਡ ’ਚ ਭਾਜਪਾ ਆਗੂ ਜੈਇੰਦਰ ਕੌਰ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵਿਚਾਲੇ ਜ਼ਬਰਦਸਤ ਬਹਿਸ ਦੀ ਖ਼ਬਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਸਿਆਸੀ ਲੀਡਰ ਆਮ ਲੋਕਾਂ ਨੂੰ ਆਪਸ ’ਚ ਲੜਨ ਦੀਆਂ ਖ਼ਬਰਾਂ ਆਮ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ। ਪਰ ਇਹ ਪਹਿਲੀ ਵਾਰ ਹੋਇਆ ਕਿ ਲੋਕਾਂ ਦੇ ਮੁੱਦਿਆਂ ਪਿੱਛੇ ਮੰਤਰੀ ਅਤੇ ਭਾਜਪਾ ਲੀਡਰ ਜੈਇੰਦਰ ਕੌਰ ਵਿਚਾਲੇ ਤਿੱਖੀ ਬਹਿਸ ਹੋਈ। ਤਲਖ਼ੀ ਇੰਨੀ ਵੱਧ ਗਈ ਕਿ ਦੋਹਾਂ ਨੂੰ ਰੋਕਣ ਲਈ ਆਮ ਲੋਕਾਂ ਨੂੰ ਦਖ਼ਲਅੰਦਾਜੀ ਕਰਨੀ ਪਈ। ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਸਪੱਸ਼ਟ ਕੀਤਾ ਗਿਆ ਕਿ ਜੈਇੰਦਰ ਕੌਰ ਦੁਆਰਾ ਜਾਣਬੁੱਝ ਰਾਹਤ ਕਾਰਜਾਂ ’ਚ ਵਿਘਨ ਪਾਇਆ ਜਾ ਰਿਹਾ ਹੈ। ਉਹ ਸਿਰਫ਼ ਸਿਆਸਤ ਕਰਨ ਲਈ 3 ਦਿਨਾਂ ਬਾਅਦ ਹਲਕੇ ’ਚ ਵਿਚਰੇ ਹਨ। ਉੱਧਰ ਜੈਇੰਦਰ ਕੌਰ ਦਾ ਕਹਿਣਾ ਹੈ ਕਿ ਮੰਤਰੀ, ਰਾਹਤ ਕਾਰਜਾਂ ’ਚ ਲੱਗੀਆਂ ਕਿਸ਼ਤੀਆਂ ਨੂੰ ਹਰਿਆਣਾ ’ਚ ਲੈਕੇ ਜਾ ਰਿਹਾ ਸੀ, ਜਿਸ ਕਾਰਨ ਸਾਰਾ ਵਿਵਾਦ ਹੋਇਆ।

Comment here