ਚੰਡੀਗੜ੍ਹ-ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਇੱਕ ਦਿਨਾਂ ਸੈਸ਼ਨ 27 ਸਤੰਬਰ ਨੂੰ ਸੱਦਿਆ ਹੈ। ਇਸ ਤੋਂ ਪਹਿਲਾਂ ਹੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਤੋਂ ਸੈਸ਼ਨ ਦੀ ਲੈਜਿਸਲੇਟਿਵ ਬਿਜਨੈਸ ਡਿਟੇਲ ਮੰਗੀ ਹੈ। ਪੰਜਾਬ ਰਾਜ ਭਵਨ ਤੋਂ ਜਾਰੀ ਚਿੱਠੀ ਵਿੱਚ 27 ਸਤੰਬਰ ਨੂੰ ਹੋਣ ਵਾਲੇ ਵਿਧਾਨ ਸਭਾ ਸ਼ੈਸਨ ਦੇ ਉਦੇਸ਼ ਬਾਰੇ ਪੁਛਿਆ ਹੈ। ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ 75 ਸਾਲਾ ਦੇ ਰਾਜ ਵਿੱਚ ਕਦੇ ਡਿਟੇਲ ਨਹੀਂ ਮੰਗੀ। ਸੈਸ਼ਨ ਤੋਂ ਪਹਿਲਾਂ ਕਿਸੇ ਰਾਜਪਾਲ ਨੇ ਬਿਸਨੈਸ ਨਹੀਂ ਪੁਛਿਆ। ਭਗਵੰਤ ਮਾਨ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਹੱਦ ਪਾਰ ਕਰਨ ਦੇ ਬਰਾਬਰ ਹੈ। ਮਾਨ ਨੇ ਇੱਕ ਟਵੀਟ ਵਿੱਚ ਕਿਹਾ ਕਿ ਇੱਕ ਦਿਨ ਰਾਜਪਾਲ “ਸਭ ਭਾਸ਼ਣਾਂ ਦੀ ਪ੍ਰਵਾਨਗੀ ਲਈ ਮੰਗ ਕਰਨਗੇ।” ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ 27 ਸਤੰਬਰ ਨੂੰ ਸੈਸ਼ਨ ਬੁਲਾਉਣ ਦਾ ਫੈਸਲਾ ਕੀਤਾ ਹੈ। ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੀਐਮ ਮਾਨ ਨੂੰ ਚਿੱਠੀ ਲਿਖੀ ਹੈ। ਰਾਜਪਾਲ ਨੇ ਚਿੱਠੀ ਵਿੱਚ ਕਿਹਾ ਹੈ ਕਿ ਤੁਸੀਂ ਮੇਰੇ ਤੋ TOO MUCH ਨਾਰਾਜ ਲਗਦੇ ਹੋ, ਮੀਡੀਆ ਬਿਆਨਾਂ ਤੋਂ ਤੁਹਾਡੀ ਨਾਰਾਜ਼ਗੀ ਝਲਕ ਰਹੀ ਹੈ। ਸ਼ਾਇਦ ਤੁਹਾਡੀ ਲੀਗਲ ਟੀਮ ਸਹੀ ਸਲਾਹ ਨਹੀਂ ਦੇ ਰਹੀ ਹੈ। ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਵਿਧਾਨ ਦੀ ਧਾਰਾ 167, 168 ਪੜ੍ਹਨ ਦੀ ਸਲਾਹ ਦਿੱਤੀ ਹੈ। ਦੱਸ ਦਈਏ ਕਿ ਬੀਤੇ ਦਿਨ ਪੰਜਾਬ ਰਾਜਭਵਨ ਵੱਲੋਂ ਜਾਰੀ ਇੱਕ ਪ੍ਰੈਸ ਵਿਪਤਾ ਦੇ ਰਾਜਪਾਲ ਦਫ਼ਤਰ ਨੇ ਪੰਜਾਬ ਦੇ ਸਕੱਤਰ ਨੂੰ ਪੱਤਰ ਲਿਖ ਕੇ 27 ਸਤੰਬਰ ਨੂੰ ਪ੍ਰਸਤਾਵਿਤ ਸਤਰ ਵਿੱਚ ਲੋਕ ਵਿਧਾਈ ਦਾ ਵੇਰਵਾ ਜਾਰੀ ਕੀਤਾ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਮਾਨ ਨੇ ਟਵੀਟ ਕੀਤਾ ਹੈ ਕਿ ਵਿਧਾਯਿਕਾ ਦੀ ਕਿਸੇ ਵੀ ਸੈਸ਼ਨ ਦੀ ਪਹਿਲੀ ਰਾਜਪਾਲ ਜਾਂ ਰਾਸ਼ਟਰਪਤੀ ਦੀ ਇੱਕ ‘ਉਪਚਾਰਿਕਤਾ’ ਹੈ। 75 ਸਾਲਾਂ ਵਿੱਚ, ਕਿਸੇ ਵੀ ਰਾਸ਼ਟਰਪਤੀ ਜਾਂ ਰਾਜਪਾਲ ਨੇ ਸੈਸ਼ਨ ਬੁਲੇਨੇ ਤੋਂ ਪਹਿਲੀ ਵਿਧਾਈ ਕਾਰਜਾਂ ਦੀ ਸੂਚੀ ਨਹੀਂ ਮੰਗੀ।
ਰਾਜਪਾਲ ਨੇ ਅਜਲਾਸ ਦੀ ਮੰਗੀ ਡਿਟੇਲ ; ਮਾਨ ਨੇ ਕਿਹਾ-TOO MUCH

Comment here