ਲੀਮਾ-ਇੱਥੇ ਰਨਵੇਅ ’ਤੇ ਜਹਾਜ਼ ਦੀ ਟਰੱਕ ਦਾ ਵੀਡੀਓ ਵਾਇਰਲ ਹੋਇਆ ਹੈ। ਪੇਰੂ ਦੀ ਰਾਜਧਾਨੀ ਲੀਮਾ ਦੇ ਹਵਾਈ ਅੱਡੇ ’ਤੇ ਸ਼ੁੱਕਰਵਾਰ ਨੂੰ ਰਨਵੇਅ ’ਤੇ ਇਕ ਫਾਇਰ ਬ੍ਰਿਗੇਡ ਦਾ ਟਰੱਕ ਇਕ ਜਹਾਜ਼ ਨਾਲ ਟਕਰਾ ਗਿਆ। ਹਾਦਸੇ ਵਿੱਚ ਟਰੱਕ ਵਿੱਚ ਸਵਾਰ ਦੋ ਫਾਇਰ ਫਾਈਟਰਾਂ ਦੀ ਮੌਤ ਹੋ ਗਈ। ਟੱਕਰ ਤੋਂ ਬਾਅਦ ਜਹਾਜ਼ ’ਚ ਅੱਗ ਲੱਗ ਗਈ ਪਰ ਖੁਸ਼ਕਿਸਮਤੀ ਨਾਲ ਜਹਾਜ਼ ’ਚ ਸਵਾਰ ਯਾਤਰੀ ਸੁਰੱਖਿਅਤ ਰਹੇ। ਲਾਤਮ ਏਅਰਲਾਈਨਜ਼ ਦੀ ਇੱਕ ਉਡਾਣ ਲੀਮਾ ਦੇ ਜੋਰਜ ਸ਼ਾਵੇਜ਼ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਡਾਣ ਭਰ ਰਹੀ ਸੀ ਜਦੋਂ ਰਨਵੇਅ ’ਤੇ ਇੱਕ ਟਰੱਕ ਉਸ ਦੇ ਸਾਹਮਣੇ ਆ ਗਿਆ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਦੋਵਾਂ ’ਚ ਕਾਫੀ ਦੂਰੀ ਸੀ। ਜਿਵੇਂ ਹੀ ਜਹਾਜ਼ ਨੇੜੇ ਆਇਆ ਤਾਂ ਟਰੱਕ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਜਹਾਜ਼ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ। ਜਹਾਜ਼ ਦਾ ਇੱਕ ਵਿੰਗ ਜ਼ਮੀਨ ਤੋਂ ਖਿਸਕ ਗਿਆ ਅਤੇ ਅੱਗ ਲੱਗ ਗਈ। ਜਹਾਜ਼ ਵਿੱਚ 102 ਯਾਤਰੀ ਅਤੇ 6 ਕਰੂ ਮੈਂਬਰ ਸਵਾਰ ਸਨ। ਸਾਰੇ ਬਾਲ ਬਾਲ ਬਚ ਗਏ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਹਵਾਈ ਅੱਡੇ ਦਾ ਸਾਰਾ ਸੰਚਾਲਨ ਕੁਝ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ। ਹਾਦਸੇ ਵਿੱਚ ਕਿਸੇ ਯਾਤਰੀ ਨੂੰ ਸੱਟ ਨਹੀਂ ਲੱਗੀ। ਅਸੀਂ ਤੁਰੰਤ ਕਾਰਵਾਈ ਕੀਤੀ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਜਦੋਂ ਜਹਾਜ਼ ਉਡਾਣ ਭਰ ਰਿਹਾ ਸੀ ਤਾਂ ਫਾਇਰ ਇੰਜਣ ਰਨਵੇ ’ਤੇ ਕਿਉਂ ਜਾ ਵੱਜਿਆ।
ਸਰਕਾਰੀ ਵਕੀਲ ਦੇ ਦਫਤਰ ਨੇ ਕਿਹਾ ਕਿ ਉਹ ਇਸ ਘਟਨਾ ਦੀ ਸੰਭਾਵੀ ਸਾਜ਼ਿਸ਼ ਦੇ ਤੌਰ ’ਤੇ ਜਾਂਚ ਕਰ ਰਿਹਾ ਹੈ। ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਗਏ ਵੀਡੀਓਜ਼ ’ਚ ਦਿਖਾਇਆ ਗਿਆ ਹੈ ਕਿ ਜੈੱਟ ਨੇ ਰਨਵੇ ’ਤੇ ਸਕਿਮਿੰਗ ਕਰਦੇ ਹੋਏ ਇਕ ਫਾਇਰਟਰੱਕ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਤੇਜ਼ੀ ਨਾਲ ਅੱਗ ਫੜ ਲਈ। ਜ਼ੋਰਦਾਰ ਚੰਗਿਆੜੀ ਨਿਕਲਣ ਤੋਂ ਬਾਅਦ, ਇਹ ਅੱਗੇ ਜਾਣਾ ਬੰਦ ਕਰ ਦਿੰਦਾ ਹੈ। ਲੀਮਾ ਏਅਰਪੋਰਟ ਪਾਰਟਨਰਜ਼, ਜੋ ਲੀਮਾ ਵਿੱਚ ਦੇਸ਼ ਦੇ ਸਭ ਤੋਂ ਮਹੱਤਵਪੂਰਨ ਹਵਾਈ ਅੱਡੇ, ਜੋਰਜ ਸ਼ਾਵੇਜ਼ ਦਾ ਸੰਚਾਲਨ ਕਰਦਾ ਹੈ, ਨੇ ਕਿਹਾ ਕਿ ਘਟਨਾ ਕਾਰਨ ਹਵਾਈ ਅੱਡਾ ਸ਼ਨੀਵਾਰ ਨੂੰ ਘੱਟੋ-ਘੱਟ 1 ਵਜੇ ਤੱਕ ਬੰਦ ਰਹੇਗਾ।
Comment here