ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੂਕ੍ਰੇਨ ਨੂੰ ਹਰਾਉਣ ਲਈ ਪੁਤਿਨ ਨੇ ਸੁਰੋਵਿਕਿਨ ਨੂੰ ਸੌਂਪੀ ਕਮਾਨ

ਵਾਸ਼ਿੰਗਟਨ-ਰੂਸ-ਯੂਕਰੇਨ ਯੁੱਧ ਨਾਲ ਅਨੇਕਾਂ ਜਾਨਾਂ ਜਾ ਚੁੱਕੀਆਂ ਹਨ, ਪਰ ਜੰਗ ਹਾਲੇ ਜਾਰੀ ਹੈ। ਸੀਰੀਆ ‘ਚ ਰੂਸੀ ਮੁਹਿੰਮ ਦੌਰਾਨ ਨਾਗਰਿਕਾਂ ’ਤੇ ਬੰਬਾਰੀ ਕਰਨ ਵਾਲੇ ਖ਼ਤਰਨਾਕ ਜਨਰਲ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ‘ਚ ਹਮਲੇ ਦੀ ਕਮਾਨ ਸੌਂਪੀ ਹੈ। ਜ਼ਿਕਰਯੋਗ ਹੈ ਕਿ 1991 ‘ਚ ਮਿਖਾਈਲ ਗੋਰਬਾਚੋਵ ਦਾ ਤਖ਼ਤਾ ਪਲਟ ਕਰਨ ਦੀ ਅਸਫ਼ਲ ਕੋਸ਼ਿਸ਼ ਦੌਰਾਨ ਮਾਸਕੋ ‘ਚ ਤਿੰਨ ਪ੍ਰਦਰਸ਼ਨਕਾਰੀਆਂ ਦੀ ਮੌਤ ‘ਚ ਵੀ ਇਸੇ ਜਨਰਲ ਦੀ ਅਹਿਮ ਭੂਮਿਕਾ ਰਹੀ ਸੀ। ਇਸ ਘਟਨਾ ਤੋਂ ਬਾਅਦ ਰੂਸ ਨੇ ਯੂਕ੍ਰੇਨ ‘ਚ ਬੇਹੱਦ ਹਮਲਾਵਰ ਹਵਾਈ ਹਮਲੇ ਕੀਤੇ ਹਨ।
ਇਸ ਘਟਨਾ ਤੋਂ ਬਾਅਦ ਸੋਵੀਅਤ ਸੰਘ ਟੁੱਟ ਗਿਆ। ਬੇਹੱਦ ਹਮਲਾਵਰ ਮੁੱਖ-ਮੁਦਰਾ ਵਾਲੇ ਜਨਰਲ ਸੇਰਗੀ ਸੁਰੋਵਿਕਿਨ ਨੂੰ 8 ਅਕਤੂਬਰ ਨੂੰ ਯੂਕ੍ਰੇਨ ‘ਚ ਰੂਸੀ ਫੋਰਸਾਂ ਦੀ ਕਮਾਨ ਸੌਂਪੀ ਗਈ। ਪੁਤਿਨ ਨੇ ਕ੍ਰੀਮੀਆ ‘ਚ ਰਣਨੀਤਕ ਤੌਰ ’ਤੇ ਮਹੱਤਵਪੂਰਨ ਪੁਲ ’ਤੇ ‘ਟਰੱਕ ਬੰਬ’ ਕੀਤੇ ਗਏ ਹਮਲੇ ਤੋਂ ਬਾਅਦ 56 ਸਾਲਾ ਜਨਰਲ ਨੂੰ ਕਮਾਨ ਸੌਂਪੀ।
ਕ੍ਰੀਮੀਆ ਪੁਲ ’ਤੇ ਹੋਏ ਹਮਲੇ ਤੋਂ ਨਾ ਸਿਰਫ ਕ੍ਰੇਮਲਿਨ ਦੀ ਸ਼ਰਮਿੰਦਗੀ ਝੱਲਣੀ ਪਈ, ਸਗੋਂ ਰੂਸੀ ਫ਼ੌਜੀਆਂ ਨੂੰ ਉਪਕਰਣਾਂ ਅਤੇ ਸਾਜੋ-ਸਮਾਨ ਦੀ ਦਿੱਕਤ ਵੀ ਹੋਣ ਲੱਗੀ ਹੈ।

Comment here