ਸਿਆਸਤਖਬਰਾਂਦੁਨੀਆ

ਮੰਦਰ ਦੀ ਮੁੜ ਉਸਾਰੀ ਲਈ ਪਾਕਿ ਜੱਜ ਨੇ ਹਿੰਦੂ ਭਾਈਚਾਰੇ ਨੂੰ ਦਿੱਤੀ ਵਧਾਈ

ਕਰਕ– ਦੀਵਾਲੀ ਸਮਾਗਮ ਸਬੰਧੀ ਖੈਬਰ ਪਖਤੂਨਵਾ ਰਾਜ ਦੇ ਕਰਕ ਵਿਚ ਕੱਟੜਪੰਥੀਆਂ ਵੱਲੋਂ 30 ਦਸੰਬਰ 2020 ਨੂੰ ਸ਼੍ਰੀ ਪਰਮ ਹੰਸ ਜੀ ਮਹਾਰਾਜ ਮੰਦਰ ਦੇ ਡਿਗਾਏ ਜਾਣ ਤੋਂ ਬਾਅਦ ਮੰਦਰ ਦਾ ਮੁੜ ਵਿਧੀ ਪੂਰਵਕ ਉਦਘਾਟਨ ਕਰ ਦਿੱਤਾ ਗਿਆ ਹੈ। ਮੰਦਰ ਦਾ ਉਦਘਾਟਨ ਕਰਨ ਮਗਰੋਂ ਪਾਕਿਸਤਾਨ ਸੁਪਰੀਮ ਕੋਰਟ ਦੇ ਮੁੱਖ ਜੱਜ ਗੁਲਜ਼ਾਰ ਅਹਿਮਦ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿੱਤੀ। ਉਦਘਾਟਨ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜੱਜ ਗੁਲਜ਼ਾਰ ਅਹਿਮਦ ਨੇ ਕਿਹਾ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਦਾ ਹੀ ਪਾਕਿਸਤਾਨ ਦੇ ਘੱਟ ਗਿਣਤੀ ਫਿਰਕੇ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਕਦਮ ਉਠਾਏ ਹਨ। ਭਵਿੱਖ ਵਿਚ ਵੀ ਇਹ ਚੱਲਦਾ ਰਹੇਗਾ। ਪਾਕਿਸਤਾਨ ਸੰਵਿਧਾਨ ਅਨੁਸਾਰ ਹਿੰਦੂ ਫਿਰਕੇ ਨੂੰ ਹੋਰ ਧਰਮਾਂ ਦੇ ਲੋਕਾਂ ਦੇ ਬਰਾਬਰ ਅਧਿਕਾਰ ਪ੍ਰਾਪਤ ਹੈ। ਸੰਵਿਧਾਨ ਅਨੁਸਾਰ ਕਿਸੇ ਨੂੰ ਦੂਜੇ ਧਰਮ ਦੇ ਲੋਕਾਂ ਦੇ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਉਣ ਦਾ ਅਧਿਕਾਰ ਨਹੀਂ ਹੈ।
ਇਸ ਮੌਕੇ ਪਾਕਿਸਤਾਨ ਹਿੰਦੂ ਕੌਂਸਲ ਦੇ ਸਰਪ੍ਰਸਤ ਡਾ.ਰਮੇਸ ਬੰਕਵਾਨੀ ਨੇ ਕਿਹਾ ਕਿ ਕਰਕ ਘਟਨਾ ਦਾ ਸਮੇਂ ’ਤੇ ਅਤੇ ਸਹੀਂ ਨੋਟਿਸ ਲੈਣ ਲਈ ਅਸੀ ਮੁੱਖ ਜੱਜ ਦੇ ਆਭਾਰੀ ਹਾਂ। ਪਾਕਿਸਤਾਨ ਦੇ ਮੰਦਰਾਂ ਦੀ ਸੰਭਾਲ ਕਰਨਾ ਪਾਕਿਸਤਾਨ ਵਕਫ ਬੋਰਡ ਦਾ ਮੁੱਢਲਾ ਫਰਜ ਹੈ। ਉਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਸਾਲਾਂ ਤੋਂ ਵਕਫ ਬੋਰਡ ਅਧੀਨ ਬੰਦ ਪਏ ਮੰਦਿਰਾਂ ਨੂੰ ਖੋਲ੍ਹਿਆ ਜਾਵੇ ਅਤੇ ਅਜਿਹਾ ਕਰਨ ਨਾਲ ਪਾਕਿਸਤਾਨ ਦੀ ਵਿਗੜੀ ਛਵੀਂ ਠੀਕ ਹੋਵੇਗੀ। ਇਸ ਤੋਂ ਪਹਿਲਾਂ ਮੁੱਖ ਜੱਜ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਦਸਤਾਰ ਭੇਂਟ ਕੀਤੀ ਗਈ।

Comment here