ਮੈਲਬੌਰਨ-ਕ੍ਰਿਏਟਿਵ ਈਵੈਂਟਸ ਦੇ ਮੁਖੀ ਲਾਲੀ ਤੇ ਛਿੰਕੂ ਨੇ ਦੱਸਿਆ ਕਿ 17 ਸਤੰਬਰ ਨੂੰ ਮੈਲਬੌਰਨ ਵਿਖੇ ਹੋਣ ਜਾ ਰਹੇ ਮਕਬੂਲ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਸ਼ੋਅ ਦੀਆਂ ਹੁਣ ਤਕ 3 ਹਜ਼ਾਰ ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ। ਉਥੇ ਹੁਣ ਸ਼ੋਅ ਦੀ ਟੀਮ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਲਾਲੀ ਤੇ ਛਿੰਕੂ ਨੇ ਐਲਾਨ ਕੀਤਾ ਕਿ ਉਹ ਸ਼ੋਅ ਦੇ ਪ੍ਰਾਫਿਟ ਦਾ 10 ਫ਼ੀਸਦੀ ਹਿੱਸਾ ਹੜ੍ਹ ਪੀੜਤਾਂ ਨੂੰ ਦੇਣਗੇ। ਉਹ ਇਹ ਵੀ ਤੈਅ ਕਰਨਗੇ ਕਿ ਕਿਸੇ ਸਮਾਜ ਸੇਵੀ ਸੰਸਥਾ ਰਾਹੀਂ ਦਾਨ ਕਰਨਾ ਹੈ ਜਾਂ ਸਿੱਧੇ ਤੌਰ ’ਤੇ। ਕ੍ਰਿਏਟਿਵ ਈਵੈਂਟਸ ਨੇ ਦੱਸਿਆ ਕਿ ਮਾਨ ਦੇ ਸ਼ੋਅ ਨੂੰ ਲੈ ਕੇ ਲੋਕਾਂ ਦਾ ਹੁੰਗਾਰਾ ਬੜਾ ਜ਼ਬਰਦਸਤ ਹੈ। ਗੁਰਦਾਸ ਮਾਨ ਦਾ ਇਹ ਸ਼ੋਅ ਮਾਰਗਰੇਟ ਕੋਰਟ ਏਰੇਨਾ, ਮੈਲਬੌਰਨ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਏਰੇਨਾ ’ਚ 8 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ।
ਮੈਲਬੌਰਨ ਸ਼ੋਅ ਪ੍ਰਾਫਿਟ ਦਾ 10 ਫ਼ੀਸਦੀ ਹਿੱਸਾ ਹੜ੍ਹ ਪੀੜਤਾਂ ਨੂੰ ਦੇਣਗੇ ਪ੍ਰਬੰਧਕ

Comment here