ਸਿਆਸਤਖਬਰਾਂਚਲੰਤ ਮਾਮਲੇ

ਮੈਨੂੰ ਹੋਲਿਕਾ ਚ ਦਹਨ ਕਰ ਦੇਵੇ ਪਾਰਟੀ-ਹਰੀਸ਼ ਰਾਵਤ

ਪਾਰਟੀ ਦੀ ਹਾਰ ਤੋਂ ਬਾਅਦ ਕਾਂਗਰਸ ਚ ਘਮਾਸਾਣ 

ਨਵੀਂ ਦਿੱਲੀ: ਹਾਰ ਤੋਂ ਬਾਅਦ ਹਰੀਸ਼ ਰਾਵਤ ’ਤੇ ਲੱਗੇ ਦੋਸ਼, ਕਿਹਾ- ਮੈਨੂੰ ਵੀ ਹੋਲਿਕਾ ਦਹਨ ’ਚ ‘ਸਾੜ’ ਦੇਵੇ ਕਾਂਗਰਸ ਦੇਹਰਾਦੂਨ– ਹਾਲ ਹੀ ਵਿੱਚ ਭਾਰਤ ਦੇ 5 ਸੂਬਿਆਂ ਵਿਚ ਚੋਣਾਂ ਦੇ ਨਤੀਜੇ ਸਾਹਮਣੇ ਆਏ ਹਨ। ਉੱਤਰਾਖੰਡ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾ ਹਰੀਸ਼ ਰਾਵਤ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ਅਹੁਦੇ ਅਤੇ ਪਾਰਟੀ ਟਿਕਟ ਵੇਚਣ ਦਾ ਦੋਸ਼ ਬਹੁਤ ਹੀ ਗੰਭੀਰ ਹੈ। ਜੇਕਰ ਉਹ ਦੋਸ਼ ਇਕ ਅਜਿਹੇ ਵਿਅਕਤੀ ’ਤੇ ਲਾਇਆ ਜਾ ਰਿਹਾ ਹੋਵੇ, ਜੋ ਮੁੱਖ ਮੰਤਰੀ ਰਿਹਾ ਹੈ, ਜੋ ਪਾਰਟੀ ਦਾ ਪ੍ਰਦੇਸ਼ ਪ੍ਰਧਾਨ ਰਿਹਾ ਹੈ, ਜੋ ਪਾਰਟੀ ਦਾ ਜਨਰਲ ਸਕੱਤਰ ਰਿਹਾ ਹੈ ਅਤੇ ਕਾਂਗਰਸ ਕਾਰਜ ਕਮੇਟੀ ਦਾ ਮੈਂਬਰ ਹੈ, ਤਾਂ ਮੈਂ ਭਗਵਾਨ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਕਾਂਗਰਸ ਪਾਰਟੀ ਮੇਰੇ ਉੱਪਰ ਲੱਗੇ ਇਸ ਦੋਸ਼ ’ਚ ਮੈਨੂੰ ਪਾਰਟੀ ’ਚੋਂ ਕੱਢ ਦੇਵੇ। ਜ਼ਿਕਰਯੋਗ ਹੈ ਕਿ ਉੱਤਰਾਖੰਡ ’ਚ ਚੁਣਾਵੀ ਹਾਰ ਤੋਂ ਬਾਅਦ ਰੰਜੀਤ ਰਾਵਤ ਨੇ ਹਰੀਸ਼ ਰਾਵਤ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਰੰਜੀਤ ਨੇ ਹਰੀਸ਼ ’ਤੇ ਵੱਡਾ ਦੋਸ਼ ਲਗਾ ਕੇ ਕਿਹਾ ਸੀ ਕਿ ਹਰੀਸ਼ ਰਾਵਤ ਨੇ ਪੈਸੇ ਲੈ ਕੇ ਟਿਕਟਾਂ ਵੰਡੀਆਂ। ਕੁਝ ਲੋਕਾਂ ਦੇ ਪੈਸੇ ਹਰੀਸ਼ ਰਾਵਤ ਦੇ ਮੈਨੇਜਰ ਨੇ ਵਾਪਸ ਕਰ ਦਿੱਤੇ ਪਰ ਕੁਝ ਅਜੇ ਵੀ ਪੈਸੇ ਮੰਗਦੇ ਹੋਏ ਨਜ਼ਰ ਆ ਰਹੇ ਹਨ। ਰੰਜੀਤ ਰਾਵਤ ਨੇ ਹਰੀਸ਼ ’ਤੇ ਹਮਲਾ ਬੋਲਦੇ ਹੋਏ ਕਿਹਾ ਕਿ ਨਵੇਂ ਨੇਤਾਵਾਂ ਨੂੰ ਹਰੀਸ਼ ਰਾਵਤ ਟਿਕਟ ਦੇ ਦਿੰਦੇ ਹਨ, ਫਿਰ ਬਾਅਦ ਵਿੱਚ ਮੁਸ਼ਕਿਲ ਹੁੰਦੀ ਹੈ।

Comment here