ਚੰਡੀਗੜ੍ਹ-ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਦਨ ’ਚ ਕਿਹਾ ਹੈ ਕਿ ‘ਆਪ’ ਵੱਲੋਂ ਬੁਢਾਪਾ ਪੈਨਸ਼ਨ ’ਚ ਵਾਧੇ ਦਾ ਜੋ ਵਾਅਦਾ ਕੀਤਾ ਗਿਆ ਸੀ, ਉਹ ਜਲਦੀ ਪੂਰਾ ਹੋਵੇਗਾ। ਅਕਾਲੀ ਵਿਧਾਇਕਾ ਗੁਨੀਵ ਕੌਰ ਮਜੀਠੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ‘ਆਪ’ ਵੱਲੋਂ ਬੁਢਾਪਾ ਪੈਨਸ਼ਨ ’ਚ ਵਾਧੇ ਦਾ ਜੋ ਵਾਅਦਾ ਕੀਤਾ ਗਿਆ ਸੀ, ਉਹ ਜਲਦੀ ਪੂਰਾ ਹੋਵੇਗਾ। ਡਾ. ਬਲਜੀਤ ਕੌਰ ਨੇ ਤਰਕ ਦਿੱਤਾ ਕਿ ਮੁਢਲੇ ਪੜਾਅ ’ਤੇ ਇਨ੍ਹਾਂ ਪੈਨਸ਼ਨਾਂ ਵਿੱਚ ਹੋਈਆਂ ਬੇਨਿਯਮੀਆਂ ਨੂੰ ਦਰੁੱਸਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਜੁਲਾਈ 2022 ਵਿਚ ਸਰਵੇਖਣ ਕਰਕੇ 90,248 ਮ੍ਰਿਤਕ ਸ਼ਨਾਖ਼ਤ ਕੀਤੇ ਗਏ ਅਤੇ ਇਨ੍ਹਾਂ ਦੇ ਨਾਮ ’ਤੇ ਲਈ ਗਈ ਬੁਢਾਪਾ ਪੈਨਸ਼ਨ ’ਚੋਂ 23.94 ਕਰੋੜ ਵਸੂਲੇ ਵੀ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ 2017 ’ਚ ਕਰਵਾਏ ਅਜਿਹੇ ਸਰਵੇਖਣ ’ਚ 70,137 ਲਾਭਪਾਤਰੀ ਅਯੋਗ ਨਿਕਲੇ ਸਨ। ਇਨ੍ਹਾਂ ਅਯੋਗ ਲਾਭਪਾਤਰੀਆਂ ਤੋਂ 162.35 ਕਰੋੜ ਦੀ ਵਸੂਲੀ ਕੀਤੀ ਜਾਣੀ ਬਣਦੀ ਸੀ, ਪਰ ਕਾਂਗਰਸ ਸਰਕਾਰ ਸਮੇਂ ਸਿਰਫ਼ ਇਕ ਕਰੋੜ ਰੁਪਏ ਹੀ ਵਸੂਲੇ ਗਏ। ਡਾ. ਬਲਜੀਤ ਕੌਰ ਨੇ ਨਰੇਸ਼ ਕਟਾਰੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਕਿਹਾ ਕਿ ਮੌਜੂਦਾ ਸੈਸ਼ਨ ਤੋਂ ਤੁਰਤ ਬਾਅਦ ਜ਼ੀਰਾ ਹਲਕੇ ’ਚ ਸ਼ਗਨ ਸਕੀਮ ਦੇ ਬਕਾਇਆ ਕੇਸਾਂ ਦੀ ਅਦਾਇਗੀ ਕਰ ਦਿੱਤੀ ਜਾਵੇਗੀ। ਸਰਵਜੀਤ ਕੌਰ ਮਾਣੂੰਕੇ ਦੇ ਸਵਾਲ ਦੇ ਜਵਾਬ ਵਿਚ ਖੇਡ ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਅਗਲੇ ਬਜਟ ਸੈਸ਼ਨ ਤੋਂ ਪਹਿਲਾਂ ਜਗਰਾਉਂ ’ਚ ਸਟੇਡੀਅਮ ਬਣਾ ਦਿੱਤਾ ਜਾਵੇਗਾ।
ਮਾਨ ਸਰਕਾਰ ਛੇਤੀ ਕਰੇਗੀ ਬੁਢਾਪਾ ਪੈਨਸ਼ਨ ਵਿਚ ਵਾਧਾ

Comment here