ਸਿਆਸਤਖਬਰਾਂਦੁਨੀਆ

ਮਲਾਲਾ ਯੂਸੁਫਜ਼ਈ ਦਹਾਕੇ ਬਾਅਦ ਪਾਕਿ ਪੁੱਜੀ

ਕਰਾਚੀ-ਅਖ਼ਬਾਰ ‘ਡਾਨ’ ਮੁਤਾਬਕ ਨੋਬੇਲ ਪੁਰਸਕਾਰ ਜੇਤੂ ਮਲਾਲਾ ਯੂਸੁਫਜ਼ਈ ਅੱਤਵਾਦੀਆਂ ਵਲੋਂ ਗੋਲੀ ਮਾਰੇ ਜਾਣ ਦੇ ਇਕ ਦਹਾਕੇ ਬਾਅਦ ਦੇਸ਼ ’ਚ ਹੜ੍ਹ ਪੀੜਤਾਂ ਨੂੰ ਮਿਲਣ ਲਈ ਪਾਕਿਸਤਾਨ ਪਰਤੀ ਹੈ। ਅੱਤਵਾਦੀਆਂ ਵਲੋਂ ਅਕਤੂਬਰ, 2012 ’ਚ ਗੋਲੀ ਮਾਰੇ ਜਾਣ ਤੋਂ ਬਾਅਦ ਇਕ ਦਹਾਕੇ ਬਾਅਦ ਮੰਗਲਵਾਰ ਨੂੰ ਮਲਾਲਾ ਆਪਣੇ ਪਿਤਾ ਜਿਆਉਦੀਨ ਯੂਸੁਫਜ਼ਈ ਨਾਲ ਕਰਾਚੀ ’ਚ ਪਹੁੰਚੀ ਤੇ ਅੱਜ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਸਕਦੀ ਹੈ।
ਉਨ੍ਹਾਂ ਦੇ ਸੰਗਠਨ ਮਲਾਲਾ ਫੰਡ ਨੇ ਇਕ ਬਿਆਨ ’ਚ ਦੱਸਿਆ ਕਿ ਉਸ ਦੀ ਇਹ ਯਾਤਰਾ ਪਾਕਿਸਤਾਨ ’ਚ ਹੜ੍ਹ ਨਾਲ ਪ੍ਰਭਾਵਿਤ ਖੇਤਰਾਂ ਵੱਲ ਅੰਤਰਰਾਸ਼ਟਰੀ ਧਿਆਨ ਕੇਂਦਰਿਤ ਕਰਨ ਤੇ ਲੋੜੀਂਦੀ ਮਨੁੱਖੀ ਸਹਾਇਤਾ ਲਈ ਹੈ। ਇਸ ਤੋਂ ਪਹਿਲਾਂ ਮਲਾਲਾ ਫੰਡ ਨੇ ਹੜ੍ਹ ਰਾਹਤ ਕੋਸ਼ਿਸ਼ਾਂ ਦਾ ਸਮਰਥਨ ਕਰਨ ਤੇ ਪਾਕਿਸਤਾਨ ’ਚ ਕੁੜੀਆਂ ਤੇ ਬੱਚੀਆਂ ਦੀ ਭਲਾਈ ਲਈ ਅੰਤਰਰਾਸ਼ਟਰੀ ਬਚਾਅ ਸੰਮਤੀ (ਆਈ. ਆਰ. ਸੀ.) ਨੂੰ ਐਮਰਜੈਂਸੀ ਰਾਹਤ ਗ੍ਰਾਂਟ ਜਾਰੀ ਕੀਤੀ ਸੀ। ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ।

Comment here