ਅਪਰਾਧਸਿਆਸਤਖਬਰਾਂ

ਮਨੀਪੁਰ ‘ਚ ਦੋ ਔਰਤਾਂ ਨੂੰ ਨਗਨ ਪਰੇਡ ਕਰਾਉਣ ਵਾਲਾ ਗ੍ਰਿਫਤਾਰ

ਨਵੀਂ ਦਿੱਲੀ-ਮਣੀਪੁਰ ਵਿਚ ਦੋ ਔਰਤਾਂ ਨਾਲ ਕੀਤੀ ਗਈ ਹੈਵਾਨੀਅਤ ਨੇ ਸਮੁੱਚੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਸ ਘਿਨੌਣੀ ਕਰਤੂਤ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਬੁੱਧਵਾਰ ਨੂੰ ਮਣੀਪੁਰ ਤੋਂ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਭੀੜ ਵੱਲੋਂ 2 ਔਰਤਾਂ ਨੂੰ ਨਗਨ ਹਾਲਤ ਵਿਚ ਪਰੇਡ ਕਰਵਾਈ ਦਾ ਰਹੀ ਹੈ, ਤੇ ਨਾਲ ਹੀ ਘਿਨੌਣੀਆਂ ਹਰਕਤਾਂ ਵੀ ਕੀਤੀਆਂ ਜਾ ਰਹੀਆਂ ਹਨ। ਉਕਤ ਘਟਨਾ 4 ਮਈ ਦੀ ਦੱਸੀ ਜਾ ਰਹੀ ਹੈ। ਇੰਡੀਜੀਨੀਅਸ ਟ੍ਰਾਈਬਲ ਲੀਡਰਸ ਫਾਰਮ ਦੇ ਬੁਲਾਰੇ ਮੁਤਾਬਕ, ਇਹ ਸ਼ਰਮਨਾਕ ਘਟਨਾ 4 ਮਈ ਨੂੰ ਕਾਂਕਪੋਕਪੀ ਜ਼ਿਲ੍ਹੇ ਵਿਚ ਵਾਪਰੀ ਹੈ। ਵੀਡੀਓ ਵਿਚ ਦਿਖ ਰਿਹਾ ਹੈ ਕਿ ਕੁਝ ਪੁਰਸ਼ ਲਾਚਾਰ ਔਰਤਾਂ ਨੂੰ ਬਿਨਾ ਕਪੜਿਆਂ ਦੇ ਘੁੰਮਾ ਰਹੇ ਹਨ ਤੇ ਉਨ੍ਹਾਂ ਨਾਲ ਲਗਾਤਾਰ ਛੇੜਛਾੜ ਕਰ ਰਹੇ ਹਨ। ਦੋਵੇਂ ਬੇਵੱਸ ਔਰਤਾਂ ਰੋ-ਰੋ ਕੇ ਉਨ੍ਹਾਂ ਦੀਆਂ ਮਿੰਨਤਾਂ ਵੀ ਕਰ ਰਹੀਆਂ ਹਨ।
ਇਸ ਵਾਇਰਲ ਵੀਡੀਓ ‘ਤੇ ਦੇਸ਼ ਭਰ ਦੇ ਸਿਆਸੀ ਨੇਤਾਵਾਂ, ਫਿਲਮੀ ਸਿਤਾਰਿਆਂ ਅਤੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਮਾਮਲੇ ‘ਚ ਤੁਰੰਤ ਕਾਰਵਾਈ ਕਰਦੇ ਹੋਏ ਮਣੀਪੁਰ ਪੁਲਸ ਨੇ ਪਹਿਲੀ ਗ੍ਰਿਫਤਾਰੀ ਕੀਤੀ ਹੈ। ਮੁਲਜ਼ਮ ਦੀ ਪਛਾਣ ਖੁਰੀਮ ਹੀਰੋ ਦਾਸ ਵਜੋਂ ਹੋਈ ਹੈ। ਵੀਡੀਓ ‘ਚ ਇਕ ਭਾਈਚਾਰੇ ਦੇ ਕੁਝ ਮਰਦਾਂ ਨੇ ਦੂਜੇ ਭਾਈਚਾਰੇ ਦੀਆਂ ਦੋ ਔਰਤਾਂ ਦੀ ਨਗਨ ਪਰੇਡ ਕਰਵਾਈ। ਇਹ ਵੀਡੀਓ ‘ਇੰਡੀਜੀਨਸ ਟ੍ਰਾਈਬਲ ਲੀਡਰਜ਼ ਫੋਰਮ’ ਦੇ ਵੀਰਵਾਰ ਨੂੰ ਪ੍ਰਸਤਾਵਿਤ ਮਾਰਚ ਤੋਂ ਇਕ ਦਿਨ ਪਹਿਲਾਂ ਸਾਹਮਣੇ ਆਇਆ ਹੈ।
ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਬੁੱਧਵਾਰ ਨੂੰ 4 ਮਈ ਨੂੰ ਪੁਰਸ਼ਾਂ ਦੇ ਇੱਕ ਸਮੂਹ ਦੁਆਰਾ ਦੋ ਔਰਤਾਂ ਨੂੰ ਕਥਿਤ ਤੌਰ ‘ਤੇ ਸੜਕ ‘ਤੇ “ਨੰਗੇ ਭੁੰਨਣ” ਦੇ ਇੱਕ ਵੀਡੀਓ ‘ਤੇ ਪ੍ਰਤੀਕਿਰਿਆ ਦਿੱਤੀ ਅਤੇ ਇਸ ਵਿੱਚ ਸ਼ਾਮਲ ਲੋਕਾਂ ਨੂੰ ਫਾਂਸੀ ਦੀ ਸਜ਼ਾ ਦਾ ਭਰੋਸਾ ਦਿੱਤਾ। ਸੀਐਨਐਨ ਨੇ ਨਾਲ ਗੱਲ ਕਰਦਿਆਂ ਕਿਹਾ, “ਇਹ ਮਨੁੱਖਤਾ ਵਿਰੁੱਧ ਅਪਰਾਧ ਹੈ ਅਤੇ ਜੇਕਰ ਇਹ ਸੱਚ ਸਾਬਤ ਹੁੰਦਾ ਹੈ, ਤਾਂ ਰਾਜ ਸਰਕਾਰ ਦੋਸ਼ੀਆਂ ਨੂੰ ਫੜਨ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।” ਇਹ ਘਿਨੌਣਾ ਅਪਰਾਧ ਹੈ ਅਤੇ ਮੈਂ ਇਸ ਦੀ ਸਖ਼ਤ ਨਿੰਦਾ ਕਰਦਾ ਹਾਂ।”

Comment here