ਨਵੀਂ ਦਿੱਲੀ-ਭਾਰਤ ‘ਚ ਹਰ ਸਾਲ ਕੈਂਸਰ ਨਾਲ ਲਗਭਗ 5 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਇੱਕ ਅੰਦਾਜ਼ੇ ਮੁਤਾਬਕ ਭਾਰਤ ਵਿੱਚ ਹਰ ਸਾਲ ਕੈਂਸਰ ਦੇ ਲਗਭਗ 10 ਲੱਖ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ। ਕੈਂਸਰ ਨੂੰ ਨਿਯੰਤਰਣ ਵਿੱਚ ਲਿਆਉਣ ਲਈ ਵਾਰ-ਵਾਰ ਇਲਾਜ ਜਿਵੇਂ ਕਿ ਰੇਡੀਏਸ਼ਨ, ਕੀਮੋਥੈਰੇਪੀ ਅਤੇ ਸਰਜਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਇਲਾਜ ਮਰੀਜ਼ਾਂ ਨੂੰ ਥਕਾ ਦਿੰਦੇ ਹਨ ਅਤੇ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਨੂੰ ਘਟਾ ਦਿੰਦੇ ਹਨ। ਹੁਣ ਕੇਂਦਰੀ ਆਯੁਸ਼ ਮੰਤਰਾਲੇ ਦੇ ਅਧੀਨ ਨੈਸ਼ਨਲ ਇੰਸਟੀਚਿਊਟ ਆਫ਼ ਆਯੁਰਵੇਦ (ਐਨਆਈਏ) ਨੇ ਆਪਣੀ ਪਹਿਲਕਦਮੀ ਦੇ ਅਧੀਨ ਕੈਂਸਰ ਵਿਰੋਧੀ ਆਯੁਰਵੈਦਿਕ ਦਵਾਈ ਵੀ2ਐੱਸ2 ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨ ਲਈ ਟਾਟਾ ਮੈਮੋਰੀਅਲ ਹਸਪਤਾਲ, ਮੁੰਬਈ, ਜੰਮੂ ਕਸ਼ਮੀਰ ਦੇ ਆਯੂਸ਼ ਡਾਇਰੈਕਟੋਰੇਟ ਜਨਰਲ ਅਤੇ ਏਆਈਐਮਆਈਐਲ ਫਾਰਮਾਸਿਊਟੀਕਲਜ਼ ਦੇ ਨਾਲ ਹੱਥ ਮਿਲਾਇਆ।
ਨੈਸ਼ਨਲ ਇੰਸਟੀਚਿਊਟ ਆਫ ਆਯੁਰਵੇਦ ਐੱਨਆਈਏ ਦੁਆਰਾ ਵਿਕਸਤ ਵੀ2ਐੱਸ2 ਦਾ ਫਾਰਮੂਲਾ ਕਈ ਚਿਕਿਤਸਕ ਪੌਦਿਆਂ ਦੇ ਹਾਈਡ੍ਰੋ-ਅਲਕੋਹਲਿਕ ਐਬਸਟਰੈਕਟ ਤੋਂ ਤਿਆਰ ਕੀਤਾ ਜਾਂਦਾ ਹੈ। ਪ੍ਰਯੋਗਸ਼ਾਲਾ ਟੈਸਟਾਂ ਵਿੱਚ ਇਸਦੇ ਐਂਟੀ-ਕਾਰਸੀਨੋਜਨਿਕ ਗੁਣਾਂ ਦੀ ਪੁਸ਼ਟੀ ਪਹਿਲਾ ਹੀ ਹੋ ਚੁੱਕੀ ਹੈ। ਇਹ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਅਤੇ ਕੈਂਸਰ ਸੈੱਲਾਂ ਦੇ ਵਿਕਾਸ ਨੂੰ ਰੋਕਣ ਵਿੱਚ ਵੀ ਪ੍ਰਭਾਵਸ਼ਾਲੀ ਪਾਇਆ ਗਿਆ ਹੈ। ਇਸਦੇ ਇਲਾਜ ਇਨ-ਵੀਵੋ ਟੈਸਟਿੰਗ ਲਈ ਨਵੀਨਤਮ ਸਮਝੌਤੇ ‘ਤੇ ਹਸਤਾਖਰ ਕੀਤੇ ਗਏ ਹਨ। ਸਮਝੌਤੇ ‘ਤੇ ਹਸਤਾਖਰ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਜੈਪੁਰ ਸਥਿਤ ਐੱਨਆਈਏ ਦੇ ਵਾਈਸ ਚਾਂਸਲਰ ਸੰਜੀਵ ਸ਼ਰਮਾ ਨੇ ਕਿਹਾ ਕਿ ਜਾਨਵਰਾਂ ‘ਤੇ ਇਸ ਦਵਾਈ ਦੀ ਟੈਸਟਿੰਗ ਜਲਦ ਹੀ ਸ਼ੁਰੂ ਹੋਵੇਗੀ।
ਸੰਜੀਵ ਸ਼ਰਮਾ ਨੇ ਕਿਹਾ, “ਇਹ ਟਰਾਇਲ ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਵਿੱਚ 9-12 ਮਹੀਨਿਆਂ ਦੀ ਮਿਆਦ ਵਿੱਚ ਆਯੋਜਿਤ ਕੀਤੇ ਜਾਣਗੇ। ਨਤੀਜਿਆਂ ਦੇ ਆਧਾਰ ‘ਤੇ ਮਨੁਖਾਂ ਦਾ ਟਰਾਇਲ ਐੱਨਆਈਏ ਅਤੇ ਜੰਮੂ ਕਸ਼ਮੀਰ ਆਯੂਸ਼ ਵਿਭਾਗ ਦੁਆਰਾ ਕੀਤਾ ਜਾਵੇਗਾ। ਦਵਾਈ ਦਾ ਨਿਰਮਾਣ ਕੰਮ ਏਮਿਲ ਫਾਰਮਾਸਿਊਟੀਕਲਸ ਨੂੰ ਸੌਂਪਿਆ ਗਿਆ ਹੈ, ਜੋ ਇਸ ਨੂੰ ਸਰਵਜਨਿਕ ਬਜ਼ਾਰਾ ਵਿੱਚ ਲਾਂਚ ਕਰੇਗਾ।
ਭਾਰਤ ‘ਚ ਕੈਂਸਰ ਵਿਰੋਧੀ ਦਵਾਈ ਵੀ2ਐੱਸ2 ਦਾ ਹੋਵੇਗਾ ਕਲੀਨਿਕਲ ਟਰਾਇਲ

Comment here