ਅਪਰਾਧਸਿਆਸਤਖਬਰਾਂ

ਭਾਰਤੀ ਫ਼ੌਜ ਨੇ ਐੱਲ.ਓ.ਸੀ. ਕੋਲ ਪਾਕਿ ਘੁਸਪੈਠੀਆ ਫੜਿਆ

ਰਾਜੌਰੀ-ਇਥੋਂ ਦੇ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਫ਼ੌਜ ਨੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲ ਇਕ ਪਾਕਿਸਤਾਨੀ ਘੁਸਪੈਠੀਏ ਫੜਿਆ, ਜੋ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਸੀ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ‘ਚ ਕੋਟਲੀ ਸਥਿਤ ਕਰੇਲਾ ਪਿੰਡ ਦੇ ਰਹਿਣ ਵਾਲੇ ਮੁਹੰਮਦ ਉਸਮਾਨ (30) ਨੂੰ ਫ਼ੌਜੀਆਂ ਨੇ ਐਤਵਾਰ ਰਾਤ ਫੜਿਆ, ਜਦੋਂ ਉਹ ਤਰਕੁੰਡੀ ਪਿੰਡ ‘ਚ ਵੜ ਗਿਆ ਸੀ। ਅਧਿਕਾਰੀਆਂ ਅਨੁਸਾਰ, ਉਸ ਕੋਲੋਂ ਕੋਈ ਵੀ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ ਹੈ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਭਾਰਤੀ ਫ਼ੌਜੀਆਂ ਨੇ 29 ਅਪ੍ਰੈਲ ਨੂੰ ਪੀ.ਓ.ਕੇ. ਵਾਸੀ ਇਕ ਪਿਓ-ਪੁੱਤ ਨੂੰ ਹਿਰਾਸਤ ‘ਚ ਲਿਆ ਸੀ, ਜੋ ਪੁੰਛ ਜ਼ਿਲ੍ਹੇ ‘ਚ ਗਲਤੀ ਨਾਲ ਸਰਹੱਦ ਦੇ ਇਸ ਵੱਲ ਆ ਗਏ ਸਨ। ਉਨ੍ਹਾਂ ਨੂੰ ਚਾਕਨ ਦਾ ਬਾਗ ਸਰਹੱਦ ਖੇਤਰ ਤੋਂ ਪਾਕਿਸਤਾਨ ਵਾਪਸ ਭੇਜ ਦਿੱਤਾ ਗਿਆ।

Comment here