ਸਿਆਸਤਖਬਰਾਂਪ੍ਰਵਾਸੀ ਮਸਲੇ

ਭਾਰਤੀ ਜਥੇ ਨੇ ਚੌਲ-ਆਟਾ ਪਾਕਿ ਦੇ ਗਰੀਬ ਲੋਕਾਂ ‘ਚ ਵੰਡਣ ਲਈ ਕੀਤਾ ਦਾਨ

ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਾਲੇ ਜਥੇ ਨੇ ਪਾਕਿਸਤਾਨ ‘ਚ ਗੁਰਧਾਮਾਂ ਦੇ ਦਰਸ਼ਨ ਕਰਨ ਗਏ ਭਾਰਤੀ ਸਿੱਖ ਜਥੇ ਨੇ ਸੋਮਵਾਰ ਨੂੰ ਕਰੀਬ ਛੇ ਕੁਇੰਟਲ ਚੌਲ ਅਤੇ ਆਟਾ ਗੁਆਂਢੀ ਦੇਸ਼ ਦੇ ਗ਼ਰੀਬ ਲੋਕਾਂ ਵਿੱਚ ਵੰਡਣ ਲਈ ਦਾਨ ਕੀਤਾ। ਜਥੇ ਨੇ ਪਾਕਿਸਤਾਨ ਦੇ ਗੁਰਦੁਆਰਿਆਂ ‘ਚ ਵੰਡਣ ਲਈ ਪੀਐੱਸਜੀਪੀਸੀ ਨੂੰ ਧਾਰਮਿਕ ਪੁਸਤਕਾਂ ਵੀ ਦਾਨ ਕੀਤੀਆਂ ਹਨ।
ਇਹ ਜੱਥਾ ਗੁਰਦੁਆਰਾ ਪੰਜਾ ਸਾਹਿਬ ਵਿਖੇ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਐਤਵਾਰ ਨੂੰ ਅਟਾਰੀ ਅੰਤਰਰਾਸ਼ਟਰੀ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਇਆ ਸੀ।ਇਹ ਸ਼ਰਧਾਲੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਮਰਦਾਨਾ ਯਾਦਗਿਰੀ ਕੀਰਤਨ ਦਰਬਾਰ ਸੁਸਾਇਟੀ (ਬੀ.ਐੱਮ.ਵਾਈ.ਕੇ.ਡੀ.ਐੱਸ.), ਫਿਰੋਜ਼ਪੁਰ ਅਤੇ ਹੋਰਾਂ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਸਰਪ੍ਰਸਤੀ ਹੇਠ ਪਾਕਿਸਤਾਨ ਗਏ ਸਨ।
ਬੀ.ਐੱਮ.ਵਾਈ.ਕੇ.ਡੀ.ਐੱਸ. ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਸੁਸਾਇਟੀ ਨੇ 270 ਦੇ ਕਰੀਬ ਸ਼ਰਧਾਲੂਆਂ ਨੂੰ ਪਾਕਿਸਤਾਨ ਭੇਜਿਆ ਹੈ। ਸ਼ਰਧਾਲੂ ਪਾਕਿਸਤਾਨ ਵਿਚ ਵੰਡਣ ਲਈ ਆਪਣੇ ਬੈਗਾਂ ਵਿਚ ਹੋਰ ਖਾਣ-ਪੀਣ ਦੀਆਂ ਚੀਜ਼ਾਂ ਵੀ ਲੈ ਕੇ ਜਾ ਰਹੇ ਸਨ। ਐੱਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪੀਐੱਸਜੀਪੀਸੀ ਨੇ ਧਾਰਮਿਕ ਸਾਹਿਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 20 ਸੰਸਕਰਣ ਭੇਜਣ ਲਈ ਵਚਨਬੱਧਤਾ ਲਈ ਬੇਨਤੀ ਕੀਤੀ ਸੀ।

Comment here