ਖਬਰਾਂਖੇਡ ਖਿਡਾਰੀਦੁਨੀਆ

ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਚ ਨਿਰਾਸ਼ਾ ਦਾ ਆਲਮ

ਨਿਊਜ਼ੀਲੈਂਡ ਨੇ ਵੀ ਬੁਰੀ ਤਰਾਂ ਹਰਾਈ ਕੋਹਲੀ ਟੀਮ

ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਟੀ-20 ਵਰਲਡ ਕੱਪ ਦੇ 28ਵੇਂ ਮੈਚ ‘ਚ ਨਿਊਜ਼ੀਲੈਂਡ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ  ਭਾਰਤ ਨੂੰ 8 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਕੀਵੀ ਟੀਮ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਭਾਰਤ ਨੂੰ 7 ਵਿਕਟਾਂ ‘ਤੇ ਸਿਰਫ਼ 110 ਦੌੜਾਂ ‘ਤੇ ਰੋਕ ਦਿੱਤਾ ਤੇ ਫਿਰ 14.3 ਓਵਰ ‘ਚ ਸਿਰਫ ਦੋ ਵਿਕਟ ਗੁਆ ਕੇ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ। ਨਿਊਜ਼ੀਲੈਂਡ ਦੀ ਦੋ ਮੈਚਾਂ ‘ਚ ਇਹ ਪਹਿਲੀ ਜਿੱਤ ਹੈ। ਜਿੱਤ ਦੇ ਬਾਅਦ ਕੀਵੀ ਟੀਮ ਦੇ ਟੂਰਨਾਮੈਂਟ ਦੇ ਸੈਮੀਫ਼ਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਅਜੇ ਜ਼ਿੰਦਾ ਹਨ। ਜਦਕਿ ਇਸ ਹਾਰ ਨਾਲ ਭਾਰਤ ਦੀ ਅੱਗੇ ਦੀ ਰਾਹ ਕਾਫ਼ੀ ਮੁਸ਼ਕਲ ਹੋ ਗਈ ਹੈ। ਭਾਰਤੀ ਟੀਮ ਦੇ ਪ੍ਰਸ਼ੰਸਕਾਂ ਚ ਨਿਰਾਸ਼ਾ ਪਾਈ ਜਾ ਰਹੀ ਹੈ।

ਹਾਲਾਂਕਿ ਨਿਊਜ਼ੀਲੈਂਡ ਤੋਂ ਮਿਲੀ ਕਰਾਰੀ ਹਾਰ ਦੇ ਬਾਵਜੂਦ ਟੀਮ ਇੰਡੀਆ ਦੇ ਕੋਲ ਸੈਮੀਫ਼ਾਈਨਲ ‘ਚ ਪਹੁੰਚਣ ਦਾ ਮੌਕਾ ਹੈ ਪਰ ਇਸ ਦੇ ਲਈ ਭਾਰਤ ਨੂੰ ਵੱਡੇ ਚਮਤਕਾਰ ਕਰਨੇ ਹੋਣਗੇ। ਭਾਰਤ ਤੇ ਨਿਊਜ਼ੀਲੈਂਡ ਮੈਚ ਦੇ ਬਾਅਦ ਸੁਪਰ 12 ਦੇ ਗਰੁੱਪ 2 ‘ਚ ਪਾਕਿਸਤਾਨ ਲਗਾਤਾਰ ਤਿੰਨ ਜਿੱਤ ਦੇ ਨਾਲ ਲਗਭਗ ਸੈਮੀਫ਼ਾਈਨਲ ਦਾ ਟਿਕਟ ਕਟਾ ਚੁੱਕਾ ਹੈ। ਦੂਜੇ ਪਾਸੇ ਅਫ਼ਗਾਨਿਸਤਾਨ ਤਿੰਨ ਮੈਚਾਂ ‘ਚ ਦੋ ਜਿੱਤ ਦੇ ਨਾਲ ਚਾਰ ਅੰਕ ਦੇ ਨਾਲ ਦੂਜੇ ਸਥਾਨ ‘ਤੇ ਹੈ। ਭਾਰਤ ਨੂੰ ਹਰਾਉਣ ਤੋਂ ਬਾਅਦ ਨਿਊਜ਼ੀਲੈਂਡ ਦਾ ਵੀ ਖ਼ਾਤਾ ਖ਼ੁੱਲ੍ਹ ਗਿਆ ਹੈ। ਉਹ 2 ਅੰਕ ਦੇ ਨਾਲ ਤੀਜੇ ਸਥਾਨ ‘ਤੇ ਹੈ। ਜਦਕਿ ਨਾਮੀਬੀਆ ਵੀ ਇੰਨੇ ਅੰਕ ਦੇ ਨਾਲ ਚੌਥੇ ਸਥਾਨ ‘ਤੇ ਹੈ। ਹਾਲਾਂਕਿ ਇਸ ਗਰੁੱਪ ਦੀਆਂ ਦੋ ਟੀਮਾਂ ਭਾਰਤ ਤੇ ਸਕਾਟਲੈਂਡ ਦਾ ਖ਼ਾਤਾ ਅਜੇ ਨਹੀਂ ਖੁਲਿਆ ਹੈ। ਦੋਵੇਂ ਟੀਮਾਂ ਨੂੰ ਦੋ-ਦੋ ਹਾਰ ਮਿਲੀਆਂ ਹਨ। ਹਾਲਾਂਕਿ ਭਾਰਤ ਕੋਲ ਅਜੇ ਵੀ ਸੈਮੀਫ਼ਾਈਨਲ ‘ਚ ਪਹੁੰਚਣ ਦਾ ਮੌਕਾ ਹੈ। ਗਰੁੱਪ 1 ਤੇ ਗਰੁੱਪ 2 ਦੀਆਂ ਟਾਪ ਦੋ ਟੀਮਾਂ ਸੈਮੀਫ਼ਾਈਨਲ ‘ਚ ਪਹੁੰਚਣਗੀਆਂ। ਭਾਰਤ ਦੇ ਸੈਮੀਫ਼ਾਈਨਲ ‘ਚ ਪਹੁੰਚਣ ਲਈ ਅਫਗਾਨਿਸਤਾਨ ਨੂੰ ਨਿਊਜ਼ੀਲੈਂਡ ਨੂੰ ਹਰਾਉਣਾ ਹੋਵੇਗਾ ਤੇ ਫਿਰ ਹੋਰਨਾਂ ਟੀਮਾਂ ਦੇ ਖ਼ਿਲਾਫ਼ ਹੋਣ ਵਾਲੇ ਮੁਕਾਬਲੇ ‘ਚ ਭਾਰਤ ਨੂੰ ਜ਼ਿਆਦਾ ਰਨ ਰੇਟ ਨਾਲ ਜਿੱਤਣਾ ਹੋਵੇਗਾ। ਇਸ ਤੋਂ ਇਲਾਵਾ ਭਾਰਤ ਜੇਕਰ ਆਪਣੇ ਅਗਲੇ ਮੁਕਾਬਲਿਆਂ ‘ਚ ਅਫਗਾਨਿਸਤਾਨ, ਸਕਾਟਲੈਂਡ ਜਾਂ ਨਾਮੀਬੀਆ ਨੂੰ 50 ਜਾਂ 100 ਤੋਂ ਜ਼ਿਆਦਾ ਦੇ ਫ਼ਰਕ ਨਾਲ ਹਰਾਉਂਦਾ ਹੈ ਤੇ ਨਾਲ ਹੀ ਅਫਗਾਨਿਸਤਾਨ ਦੀ ਟੀਮ ਨਿਊਜ਼ੀਲੈਂਡ ਨੂੰ 50 ਦੌੜਾਂ ਨਾਲ ਹਰਾਉਂਦੀ ਹੈ, ਤਾਂ ਭਾਰਤ ਕੋਲ ਸੈਮੀਫ਼ਾਈਨਲ ‘ਚ ਪਹੁੰਚਣ ਦਾ ਮੌਕਾ ਹੋਵੇਗਾ। ਇਸ ਤੋਂ ਇਲਾਵਾ ਨਿਊਜ਼ੀਲੈਂਡ ਜੇਕਰ ਸਕਾਟਲੈਂਡ ਤੇ ਨਾਮੀਬੀਆ 50 ਜਾਂ ਇਸ ਤੋਂ ਜ਼ਿਆਦਾ ਦੌੜਾਂ ਨਾਲ ਹਰਾਉਂਦਾ ਹੈ ਤਾਂ ਵੀ ਟੀਮ ਇੰਡੀਆ ਕੋਲ ਸੈਮੀਫ਼ਾਈਨਲ ਦਾ ਟਿਕਟ ਕਟਾਉਣ ਦਾ ਮੌਕਾ ਹੋਵੇਗਾ।

Comment here