ਨਿਊਯਾਰਕ-ਅਮਰੀਕਾ ਦਾ ਨਿਊਯਾਰਕ ਸ਼ਹਿਰ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਭਾਰਤੀ-ਅਮਰੀਕੀ ਉਦੈ ਤਾਂਬਰ ਨੂੰ ਨਿਊਯਾਰਕ ਸ਼ਹਿਰ ਦੇ ਮੇਅਰ ਏਰਿਕ ਐਡਮਸ ਨੇ ਨਸਲੀ ਨਿਆਂਂ ਚਾਰਟਰ ਸੋਧਾਂ ਦੇ ਐਗਜ਼ੀਕਿਊਸ਼ਨ ’ਤੇ ਇਕ ਨਵਗਠਿਤ ਸਲਾਹਕਾਰ ਬੋਰਡ ਵਿਚ ਨਿਯੁਕਤ ਕੀਤਾ ਹੈ। 15 ਮੈਂਬਰੀ ਸਲਾਹਕਾਰ ਬੋਰਡ ਇਹ ਯਕੀਨੀ ਬਣਾਉਣ ਵਿਚ ਮਦਦ ਕਰੇਗਾ ਕਿ ਸ਼ਹਿਰ ਨਵੀਨਤਾ, ਨਸਲੀ ਸਮਾਨਤਾ ਦੇ ਕਾਰਜ ਵਿਚ ਦੇਸ਼ ਦੀ ਅਗਵਾਈ ਕਰਨਾ ਜਾਰੀ ਰੱਖੇ ਅਤੇ ਨਵੀਆਂ ਚਾਰਟਰ ਤਬਦੀਲੀਆਂ ਮੁਤਾਬਕ ਕੰਮ ਕਰੇ ਤਾਂਬਰ ਮੌਜੂਦਾ ਸਮੇਂ ਵਿਚ ਨਿਊਯਾਰਕ ਜੂਨੀਅਰ ਟੈਨਿਸ ਐਂਡ ਲਰਨਿੰਗ ਦੇ ਪ੍ਰਧਾਨ ਅਤੇ ਸੀ. ਈ. ਓ. ਹਨ ਜੋ ਦੇਸ਼ ਵਿਚ ਸਭ ਤੋਂ ਵੱਡਾ ਗੈਰ-ਲਾਭਕਾਰੀ ਯੁਵਾ ਟੈਨਿਸ ਅਤੇ ਸਿੱਖਿਆ ਪ੍ਰੋਗਰਾਮ ਹੈ ਅਤੇ ਕੇ. ਜੀ. ਤੋਂ 12ਵੀਂ ਜਮਾਤ ਤੱਕ ਦੇ ਨਿਊਯਾਰਕ ਦੇ 85,000 ਵਿਦਿਆਰਥੀਆਂ ਨੂੰ ਸੇਵਾਵਾਂ ਦੇ ਰਿਹਾ ਹੈ।
ਭਾਰਤੀ-ਅਮਰੀਕੀ ਉਦੈ ਤਾਂਬਰ ਬਣਿਆ ਨਸਲੀ ਸਲਾਹਕਾਰ ਬੋਰਡ ਦਾ ਮੈਂਬਰ

Comment here