ਅਪਰਾਧਸਿਆਸਤਖਬਰਾਂ

ਭਾਜਪਾ ਐਮ ਪੀ ਦੇ ਘਰ ਦੇ ਬਾਹਰ ਹਮਲਾ, ਧਮਕੀ ਪੱਤਰ ਚਿਪਕਾਇਆ

ਭਰਤਪੁਰ-ਰਾਜਸਥਾਨ ਵਿਚ ਭਰਤਪੁਰ ਤੋਂ ਭਾਜਪਾ ਦੀ ਸੰਸਦ ਮੈਂਬਰ ਰੰਜੀਤਾ ਕੋਲੀ ‘ਤੇ ਹਮਲਾਵਰਾਂ ਨੇ ਘਰ ਦੇ ਬਾਹਰ ਤਿੰਨ ਰਾਉਂਡ ਫਾਇਰ ਕੀਤੇ। ਹਮਲੇ ਦੀ ਇਸ ਘਟਨਾ ਤੋਂ ਬਾਅਦ ਸੰਸਦ ਮੈਂਬਰ ਰੰਜੀਤਾ ਕੋਲੀ ਦੀ ਸਿਹਤ ਵਿਗੜ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਮਲਾਵਰਾਂ ਨੇ ਐਮਪੀ ਹਾਊਸ ਦੇ ਬਾਹਰ ਉਸ ਦੀ ਫੋਟੋ ਚਿਪਕਾਈ ਅਤੇ ਉਸ ‘ਤੇ ਕਰਾਸ ਦਾ ਨਿਸ਼ਾਨ ਲਗਾ ਦਿੱਤਾ। ਇਸ ਦੇ ਨਾਲ ਹੀ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਪੋਸਟਰ ਵੀ ਚਿਪਕਾਇਆ ਗਿਆ ਹੈ। ਹਮਲੇ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਤਿੰਨ ਖਾਲੀ ਕਾਰਤੂਸ ਬਰਾਮਦ ਕੀਤੇ। ਹਮਲਾਵਰਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਮੁਤਾਬਕ ਸੰਸਦ ਮੈਂਬਰ ਰੰਜੀਤਾ ਕੋਲੀ ‘ਤੇ ਹਮਲੇ ਦੀ ਘਟਨਾ ਮੰਗਲਵਾਰ ਰਾਤ ਕਰੀਬ 11.45 ਵਜੇ ਉਨ੍ਹਾਂ ਦੇ ਬਿਆਨਾ ਸਥਿਤ ਰਿਹਾਇਸ਼ ‘ਤੇ ਵਾਪਰੀ। ਇੱਥੇ ਹਮਲਾਵਰਾਂ ਨੇ ਉਸ ਦੇ ਘਰ ‘ਤੇ ਤਿੰਨ ਰਾਉਂਡ ਫਾਇਰ ਕੀਤੇ। ਸੰਸਦ ਮੈਂਬਰ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਪੱਤਰ ਵੀ ਚਿਪਕਾਇਆ ਹੈ। ਧਮਕੀ ਭਰੇ ਪੱਤਰ ਵਿੱਚ ਹਮਲਾਵਰਾਂ ਨੇ ਅਪਸ਼ਬਦ ਬੋਲਦੇ ਹੋਏ ਲਿਖਿਆ ਹੈ ਕਿ ਇਹ ਸਿਰਫ਼ ਇੱਕ ਟਰੇਲਰ ਹੈ। ਅਗਲੀ ਵਾਰ ਗੋਲੀ ਅੰਦਰ ਹੋਵੇਗੀ। ਹਮਲਾਵਰਾਂ ਨੇ ਸੰਸਦ ਮੈਂਬਰ ਨੂੰ ਬਚਣ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰਨ ਦੀ ਸਪੱਸ਼ਟ ਚੇਤਾਵਨੀ ਦਿੱਤੀ ਹੈ। ਕਿਹਾ ਹੈ ਕਿ ਕੋਈ ਵੀ ਤੁਹਾਨੂੰ ਬਚਾਉਣ ਲਈ ਨਹੀਂ ਆਵੇਗਾ। ਹਮਲੇ ਦੀ ਇਸ ਘਟਨਾ ਤੋਂ ਬਾਅਦ ਬਿਆਨਾ ਕਸਬੇ ‘ਚ ਹੜਕੰਪ ਮੱਚ ਗਿਆ। ਪੁਲੀਸ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਉਥੋਂ ਖਾਲੀ ਕਾਰਤੂਸ ਬਰਾਮਦ ਕੀਤੇ। ਉਹ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਸਕੈਨ ਕਰ ਰਹੀ ਹੈ। ਹਾਲੇ ਤੱਕ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਛੇ ਮਹੀਨਿਆਂ ਵਿੱਚ ਦੋ ਵਾਰ ਸੰਸਦ ਮੈਂਬਰ ’ਤੇ ਹੋਏ ਹਮਲੇ ਕਾਰਨ ਪੁਲੀਸ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਉਠ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਦਾ ਸੁਰਾਗ ਮਿਲ ਜਾਵੇਗਾ।

ਯਾਦ ਰਹੇ ਰੰਜੀਤਾ ਕੋਲੀ ਪਹਿਲੀ ਵਾਰ ਭਰਤਪੁਰ ਤੋਂ ਸੰਸਦ ਮੈਂਬਰ ਬਣੀ ਹੈ। ਉਹ ਭਰਤਪੁਰ ਦੇ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਰੰਜੀਤਾ ਦੇ ਸਹੁਰੇ ਗੰਗਾਰਾਮ ਕੋਲੀ ਦੋ ਵਾਰ ਭਰਤਪੁਰ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ। ਕਰੀਬ ਪੰਜ ਮਹੀਨੇ ਪਹਿਲਾਂ ਵੀ ਰੰਜੀਤਾ ‘ਤੇ ਜਾਨਲੇਵਾ ਹਮਲਾ ਹੋਇਆ ਸੀ। ਉਸ ਸਮੇਂ ਸੰਸਦ ਮੈਂਬਰ ਹਸਪਤਾਲਾਂ ਦਾ ਮੁਆਇਨਾ ਕਰਕੇ ਵਾਪਸ ਪਰਤ ਰਹੇ ਸਨ। ਇਸ ਦੌਰਾਨ ਉਸ ‘ਤੇ ਹਮਲਾ ਕੀਤਾ ਗਿਆ। ਕੱਲ ਮੰਗਲਵਾਰ ਨੂੰ ਵੀ, ਉਹ ਭਰਤਪੁਰ ਤੋਂ ਜਨਤਕ ਸੁਣਵਾਈ ਕਰਨ ਤੋਂ ਬਾਅਦ ਆਪਣੇ ਘਰ ਵਾਪਸ ਆ ਗਈ।

 

 

Comment here