ਚੰਡੀਗੜ੍ਹ-ਆਪ੍ਰੇਸ਼ਨ ਸੇਲ ਦੀ ਟੀਮ ਨੇ ਬੰਬੀਹਾ ਗਰੁੱਪ ਦੇ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਉਨ੍ਹਾਂ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਕਿ ਪੰਜਾਬ ਦੇ ਵੱਡੇ ਸਿੰਗਰ ਬੱਬੂ ਮਾਨ ਤੇ ਮਨਕਿਰਤ ਔਲਖ ਨੂੰ ਮਾਰਨ ਦੀ ਪਲਾਨਿੰਗ ਲਗਾਤਾਰ ਜਾਰੀ ਸੀ। ਬੱਬੂ ਮਾਨ ਤੇ ਮਨਕਿਰਤ ਔਲਖ ਨੂੰ ਮਾਰਨ ਲਈ ਜੰਮੂ ਕਸ਼ਮੀਰ ਤੋਂ ‘ਲੌਂਗ ਰੇਂਜ ਅਸਲਾ’ ਲੈ ਕੇ ਆਏ ਸਨ। ਪੁਲਿਸ ਨੇ ਬੰਬੀਹਾ ਗਰੁੱਪ ਦੇ ਚਾਰ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ ਜਿਸ ਵਿੱਚ ਮਨੂੰ, ਉਸਦਾ ਸਾਥੀ ਅਮਨ ਕੁਮਾਰ, ਤੀਜਾ ਸੰਜੀਵ ਕੁਮਾਰ ਅਤੇ ਚੌਥਾ ਕਮਲਦੀਪ ਸ਼ਾਮਿਲ ਹੈ। ਅਰੋਪੀਆਂ ਤੋਂ ਪੁੱਛਗਿੱਛ ‘ਚ ਸਾਹਮਣੇ ਆ ਰਿਹਾ ਹੈ ਕਿ ਕੈਨੇਡਾ ‘ਚ ਬੈਠਾ ਲੱਕੀ ਪਟਿਆਲ ਦਾ ਖਾਸ ਪ੍ਰਿੰਸ ਨੇ ਇਨ੍ਹਾਂ ਨੂੰ ਫੋਨ ਕੀਤਾ ਸੀ ਕਿ ਜੰਮੂ ਕਸ਼ਮੀਰ ‘ਚ ਕੋਈ ਸਾਥੀ ਹੈ ਤਾਂ ਦੱਸੋ ਅਸੀਂ ਲੌਂਗ ਰੇਂਜ ਵੈਪਨ ਲੈਣੇ ਹਨ। ਬੱਬੂ ਮਾਨ ਅਤੇ ਮਨਕਿਰਤ ਔਲਖ ਨੂੰ ਮਾਰਨ ਦੀ ਪਲਾਨਿੰਗ ਕੀਤਾ ਜਾ ਰਹੀ ਹੈ | ਜੰਮੂ ਕਸ਼ਮੀਰ ਚ ਹਥਿਆਰਾਂ ਦੇ ਲੈਣ-ਦੇਣ ਦੀ ਗੱਲ ਲਗਾਤਾਰ ਕੀਤੀ ਜਾ ਰਹੀ ਸੀ।
ਬੱਬੂ ਮਾਨ ਤੇ ਮਨਕਿਰਤ ਔਲਖ ਨੂੰ ਮਾਰਨ ਦੀ ਸਾਜ਼ਿਸ਼ ?

Comment here