ਲੰਡਨ-ਬ੍ਰਿਟੇਨ ਦੀ ਰਾਜਦੂਤ ਬਾਰਬਰਾ ਵੁਡਵਰਡ ਨੇ ਸੁਰੱਖਿਆ ਪਰਿਸ਼ਦ ਦੇ ਸੁਧਾਰ ’ਤੇ ਜਨਰਲ ਅਸੈਂਬਲੀ ਦੀ ਚਰਚਾ ਦੌਰਾਨ ਕਿਹਾ ਕਿ ਬ੍ਰਿਟੇਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਸਮਰਥਨ ਕੀਤਾ ਹੈ। ਇਸ ਤੋਂ ਇਲਾਵਾ ਬਰਤਾਨੀਆ ਨੇ ਜਰਮਨੀ, ਜਾਪਾਨ ਅਤੇ ਬ੍ਰਾਜ਼ੀਲ ਨੂੰ ਵੀ ਸਥਾਈ ਮੈਂਬਰਸ਼ਿਪ ਦਾ ਹੱਕਦਾਰ ਬਣਾਇਆ ਹੈ। ਬ੍ਰਿਟੇਨ ਲੰਬੇ ਸਮੇਂ ਤੋਂ ਸਥਾਈ ਅਤੇ ਗੈਰ-ਸਥਾਈ ਦੋਹਾਂ ਸ਼੍ਰੇਣੀਆਂ ’ਚ ਸੁਰੱਖਿਆ ਪ੍ਰੀਸ਼ਦ ਦੇ ਵਿਸਥਾਰ ਲਈ ਜ਼ੋਰ ਦੇ ਰਿਹਾ ਹੈ।
ਉਨ੍ਹਾਂ ਕਿਹਾ, ‘‘ਸਾਡਾ ਪੱਖ ਜਾਣਿਆ ਜਾਂਦਾ ਹੈ। ਯੂਕੇ ਨੇ ਲੰਬੇ ਸਮੇਂ ਤੋਂ ਸਥਾਈ ਅਤੇ ਗੈਰ-ਸਥਾਈ ਸ਼੍ਰੇਣੀਆਂ ਵਿੱਚ ਸੁਰੱਖਿਆ ਪ੍ਰੀਸ਼ਦ ਦੇ ਵਿਸਤਾਰ ਲਈ ਜ਼ੋਰ ਦਿੱਤਾ ਹੈ… ਅਸੀਂ ਭਾਰਤ, ਜਰਮਨੀ, ਜਾਪਾਨ ਅਤੇ ਬ੍ਰਾਜ਼ੀਲ ਲਈ ਨਵੀਆਂ ਸਥਾਈ ਸੀਟਾਂ ਬਣਾਉਣ ਦੇ ਨਾਲ, ਕੌਂਸਲ ਵਿੱਚ ਸਥਾਈ ਅਫਰੀਕਨ ਪ੍ਰਤੀਨਿਧਤਾ ਦਾ ਸਮਰਥਨ ਕਰਦੇ ਹਾਂ। ਅਸੀਂ ਆਰਜ਼ੀ ਸ਼੍ਰੇਣੀ ਦੇ ਵਿਸਤਾਰ ਦਾ ਵੀ ਸਮਰਥਨ ਕਰਦੇ ਹਾਂ।” ਵੁਡਵਰਡ ਨੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਨਾਲ, ਕੌਂਸਲ ਮੌਜੂਦਾ ਵਿਸ਼ਵ ਦੀ ਵਧੇਰੇ ਪ੍ਰਤੀਨਿਧ ਹੋਵੇਗੀ। ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰਾਂ ਵਿੱਚੋਂ ਅਮਰੀਕਾ, ਬ੍ਰਿਟੇਨ, ਫਰਾਂਸ ਅਤੇ ਰੂਸ ਨੇ ਸੰਸਥਾ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਸਮਰਥਨ ਕੀਤਾ ਹੈ।
Comment here