ਸਿਆਸਤਖਬਰਾਂਦੁਨੀਆ

ਬੌਧ ਧਰਮ ਭਾਰਤ ਦੀ ਸਭ ਤੋਂ ਵੱਡੀ ਦੇਣ : ਤਰਨਜੀਤ ਸੰਧੂ

ਵਾਸ਼ਿੰਗਟਨ-ਬੁੱਧ ਪੂਰਨਿਮਾ ਮੌਕੇ ਆਯੋਜਿਤ ਇਕ ਪ੍ਰੋਗਰਾਮ ਵਿੱਚ ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਬੌਧ ਧਰਮ ਨੂੰ ਦੁਨੀਆ ਲਈ ਭਾਰਤ ਦੀ ਸਭ ਤੋਂ ਵੱਡੀ ਦੇਣ ਦੱਸਦਿਆਂ ਕਿਹਾ ਕਿ ਨਵੀਂ ਦਿੱਲੀ ਇਸ (ਬੌਧ ਧਰਮ) ਰਾਹੀਂ ‘ਲੋਕਾਂ ਨਾਲ ਲੋਕਾਂ ਦੇ’ ਆਪਸੀ ਸਬੰਧਾਂ ਨੂੰ ਵਧਾਉਣ ਦਾ ਚਾਹਵਾਨ ਹੈ। ਇਸ ਪ੍ਰੋਗਰਾਮ ‘ਚ ਗ੍ਰੇਟ ਵਾਸ਼ਿੰਗਟਨ ਡੀਸੀ ਖੇਤਰ ਦੇ ਮਸ਼ਹੂਰ ਬੌਧ ਭਿਕਸ਼ੂਆਂ ਨੇ ਭਾਗ ਲਿਆ। ਸੰਧੂ ਨੇ ਕਿਹਾ ਕਿ ਬੌਧ ਧਰਮ 2,500 ਤੋਂ ਜ਼ਿਆਦਾ ਸਾਲਾਂ ਦੇ ਇਤਿਹਾਸ ਦੇ ਨਾਲ ਭਾਰਤ ਵੱਲੋਂ ਦੁਨੀਆ ਲਈ ਸਭ ਤੋਂ ਵੱਡੇ ਤੋਹਫਿਆਂ ‘ਚੋਂ ਇਕ ਹੈ। ਅੱਜ ਇਹ 100 ਤੋਂ ਵੱਧ ਦੇਸ਼ਾਂ ਵਿੱਚ ਪ੍ਰਚਲਿਤ ਹੈ। ਇਹ ਇਕ ਮਜ਼ਬੂਤ ​​ਏਕੀਕਰਨ ਕਾਰਕ ਹੈ। ਮੈਂ ਸ਼੍ਰੀਲੰਕਾ ‘ਚ ਆਪਣੀਆਂ ਪਿਛਲੀਆਂ ਨਿਯੁਕਤੀਆਂ ਵਿੱਚ ਦੇਖਿਆ ਹੈ ਕਿ ਸਾਡੀ ਸਾਂਝੀ ਬੌਧ ਵਿਰਾਸਤ ਕਿੰਨੀ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਰਤ ਸਰਕਾਰ ਬੌਧ ਧਰਮ ਦੇ ਸਾਂਝੇ ਧਾਗੇ ਨਾਲ ਬੁਣੇ ਗਏ ਲੋਕਾਂ ਵਿਚਾਲੇ ਸਬੰਧਾਂ ਨੂੰ ਵਧਾਉਣ ਲਈ ਉਤਸੁਕ ਹੈ।

Comment here