ਨਵੀਂ ਦਿੱਲੀ-ਦੁਬਈ ‘ਚ ਮੌਜੂਦ ਪਾਕਿਸਤਾਨੀਆਂ ਨੂੰ ਉਮੀਦ ਸੀ ਕਿ ਆਜ਼ਾਦੀ ਦਿਹਾੜੇ ਦੌਰਾਨ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ‘ਤੇ ਉਨ੍ਹਾਂ ਦਾ ਝੰਡਾ ਲਹਿਰਾਇਆ ਜਾਵੇਗਾ ਪਰ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪਿਆ। ਇਸਦੀ ਵੀਡੀਓ ਵੀਡੀਓ ਵੀ ਵਾਇਰਲ ਹੋ ਰਹੀ ਹੈ। ਲੋਕ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਪਾਕਿਸਤਾਨ ਦਾ ਮਜ਼ਾਕ ਉਡਾ ਰਹੇ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਮੁਤਾਬਕ, ਸੈਂਕੜੇ ਪਾਕਿਸਤਾਨੀ ਬੁਰਜ ਖਲੀਫਾ ਦੇ ਨੇੜੇ ਇਸ ਉਮੀਦ ‘ਚ ਇੰਤਜ਼ਾਰ ਕਰ ਰਹੇ ਸਨ ਕਿ ਉਨ੍ਹਾਂ ਦੇ ਦੇਸ਼ (ਪਾਕਿਸਤਾਨ) ਦਾ ਝੰਡਾ ਬੁਰਜ ਖਲੀਫਾ ‘ਤੇ ਡਿਸਪਲੇਅ ਕੀਤਾ ਜਾਵੇਗਾ ਪਰ ਅੱਧੀ ਰਾਤ ਤੋਂ ਬਾਅਦ ਵੀ ਪਾਕਿਸਤਾਨ ਦਾ ਰਾਸ਼ਟਰੀ ਝੰਡਾ ਬੁਰਜ ਖਲੀਫਾ ‘ਤੇ ਨਹੀਂ ਦਿਖਾਇਆ ਗਿਆ ਤਾਂ ਉਥੇ ਮੌਜੂਦ ਪਾਕਿਸਤਾਨੀਆਂ ਦੀ ਬੇਇੱਜ਼ਤੀ ਹੋ ਗਈ। ਇਸ ਪੂਰੇ ਮਾਮਲੇ ਨੂੰ ਇਕ ਔਰਤ ਨੇ ਆਪਣੇ ਕੈਮਰੇ ‘ਤੇ ਕੈਦ ਕਰ ਲਿਆ ਜੋ ਹੁਣ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਬੁਰਜ ਖਲੀਫਾ ‘ਤੇ ਪਾਕਿਸਤਾਨ ਦਾ ਝੰਡਾ ਨਾ ਲਹਿਰਾਉਣ ਤੋਂ ਬਾਅਦ ਉਥੇ ਮੌਜੂਦ ਸੈਂਕੜੇ ਲੋਕ ਨਾਰਾਜ਼ ਹੋ ਗਏ ਅਤੇ ਆਪਣੇ ਦੇਸ਼ ਲਈ ਸਮਰਥਨ ਦਿਖਾਉਂਦੇ ਹੋਏ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਲੱਗੇ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Comment here