ਜਲੰਧਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੈਦਾਨ ਵਿਚ ਉਤਰ ਕੇ ਬੀਬੀ ਜਗੀਰ ਕੌਰ ਅਕਾਲੀ ਦਲ ’ਚੋਂ ਬਾਹਰ ਆ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਸੁਖਬੀਰ ਬਾਦਲ ਖਿਲਾਫ ਬਗਾਵਤ ਦਾ ਬਿਗੁਲ ਵਜਾ ਦਿੱਤਾ ਹੈ। ਇਨ੍ਹਾਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਨੂੰ 104 ਵੋਟਾਂ ਮਿਲੀਆਂ। ਬੇਸ਼ੱਕ ਬੀਬੀ ਹਾਰ ਗਈ ਪਰ ਜੋ ਹੱਕ ’ਚ 42 ਵੋਟਾਂ ਮਿਲੀਆਂ, ਉਹ ਅਕਾਲੀ ਦਲ ਦੇ ਅੰਦਰ ਦੀ ਕਹਾਣੀ ਤੋਂ ਲੈ ਕੇ ਪਾਰਟੀ ਦੀ ਨੀਂਹ ਤਕ ਦੀ ਕਹਾਣੀ ਬਿਆਨ ਕਰ ਗਈਆਂ। ਬੀਬੀ ਹੁਣ ਅੱਗੇ ਕੀ ਕਰੇਗੀ, ਇਹ ਵੱਡਾ ਸਵਾਲ ਹੈ। ਕਾਂਗਰਸ ’ਚ ਉਹ ਜਾ ਨਹੀਂ ਸਕਦੀ ਪਰ ਭਾਜਪਾ ’ਚ ਜਾਣ ਦਾ ਇਕ ਰਸਤਾ ਅਜੇ ਵੀ ਉਨ੍ਹਾਂ ਕੋਲ ਖੁੱਲ੍ਹਾ ਹੈ। ਵੱਡੀ ਗੱਲ ਇਹ ਹੈ ਕਿ ਭਾਜਪਾ ਨੂੰ ਵੀ ਅਜੇ ਤਕ ਪੰਥਕ ਵੋਟ ਬੈਂਕ ’ਚ ਸੰਨ੍ਹ ਲਾਉਣ ਵਾਲਾ ਕੋਈ ਚਿਹਰਾ ਨਹੀਂ ਮਿਲਿਆ ਸੀ ਪਰ ਬੀਬੀ ਜਗੀਰ ਕੌਰ ਦੇ ਰੂਪ ’ਚ ਪਾਰਟੀ ਦੀ ਭਾਲ ਪੂਰੀ ਹੋ ਸਕਦੀ ਹੈ
ਅਗਲੇ ਸਾਲ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ’ਚ ਬੀਬੀ ਜਗੀਰ ਕੌਰ ਖਡੂਰ ਸਾਹਿਬ ਤੋਂ ਭਾਜਪਾ ਦੀ ਉਮੀਦਵਾਰ ਬਣ ਸਕਦੀ ਹੈ। ਉਹ ਇਸ ਸੀਟ ’ਤੇ ਪਹਿਲਾਂ ਵੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਚੁੱਕੀ ਹੈ ਅਤੇ ਲਗਭਗ 30 ਫ਼ੀਸਦੀ ਵੋਟਾਂ ਹਾਸਲ ਕਰਨ ’ਚ ਸਫ਼ਲ ਰਹੀ ਸੀ। ਇਸ ਸੀਟ ’ਤੇ ਜਸਬੀਰ ਸਿੰਘ ਗਿੱਲ ਨੇ ਕਾਂਗਰਸ ਦੀ ਟਿਕਟ ’ਤੇ ਜਿੱਤ ਹਾਸਲ ਕੀਤੀ ਸੀ ਪਰ ਉਨ੍ਹਾਂ ਨੂੰ ਲਗਭਗ 43 ਫ਼ੀਸਦੀ ਵੋਟਾਂ ਮਿਲੀਆਂ ਸਨ। ਇਹ ਹਲਕਾ ਬੀਬੀ ਲਈ ਨਵਾਂ ਨਹੀਂ। ਉਹ ਇਸ ਇਲਾਕੇ ਦੀ ਗਲੀ-ਗਲੀ ਘੁੰਮੀ ਹੈ। ਉਹ ਇਹ ਗੱਲ ਕਹਿ ਚੁੱਕੀ ਹੈ ਕਿ ਅਕਾਲੀ ਦਲ ਦੇ ਵੱਡੇ ਲੀਡਰਾਂ ਦੀ ਇਕ-ਦੂਜੇ ਨਾਲ ਖਿੱਚੋਤਾਣ ਕਾਰਨ ਉਹ ਚੋਣ ਹਾਰੀ ਸੀ।
ਬੀਬੀ ਜਗੀਰ ਕੌਰ ਖਡੂਰ ਸਾਹਿਬ ਤੋਂ ਬਣ ਸਕਦੀ ਭਾਜਪਾ ਦਾ ਚਿਹਰਾ!

Comment here