ਅਪਰਾਧਸਿਆਸਤਖਬਰਾਂ

ਬਾਜਵਾ ਦੀ ਜਾਇਦਾਦ ਦੀ ਜਾਣਕਾਰੀ ਲੀਕ ਕਰਨ ਵਾਲੇ ਦੋ ਅਧਿਕਾਰੀ ਮੁਅੱਤਲ

ਇਸਲਾਮਾਬਾਦ-ਇਥੋਂ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ ਟੈਕਸ ਵਿਭਾਗ ਨੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਟੈਕਸ ਜਾਣਕਾਰੀ ਲੀਕ ਹੋਣ ਦੇ ਮਾਮਲੇ ’ਚ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਫੈਸਲਾ ਵਿੱਤ ਮੰਤਰੀ ਇਸਹਾਕ ਡਾਰ ਵੱਲੋਂ ਸ਼ੁਰੂ ਕੀਤੀ ਗਈ ਜਾਂਚ ਤੋਂ ਬਾਅਦ ਲਿਆ ਗਿਆ ਹੈ। ਖੋਜੀ ਵੈੱਬਸਾਈਟ ’ਫੈਕਟ ਫੋਕਸ’ ਦੀ ਇਕ ਖਬਰ ’ਚ ਕਿਹਾ ਗਿਆ ਹੈ ਕਿ ਬਾਜਵਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਟੈਕਸ ਸੰਬੰਧੀ ਦਸਤਾਵੇਜ਼ ਆਨਲਾਈਨ ਪੋਸਟ ਕੀਤੇ ਗਏ ਸਨ। ਵੈੱਬਸਾਈਟ ਦੀਆਂ ਖ਼ਬਰਾਂ ਵਿੱਚ ਦੋਸ਼ ਲਾਇਆ ਗਿਆ ਹੈ ਕਿ ਦੇਸ਼ ਦੇ ਫ਼ੌਜ ਮੁਖੀ ਵਜੋਂ ਆਪਣੇ ਛੇ ਸਾਲਾਂ ਦੇ ਕਾਰਜਕਾਲ ਦੌਰਾਨ ਬਾਜਵਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਦੌਲਤ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।

Comment here