ਸਾਹਿਤਕ ਸੱਥਦੁਨੀਆਵਿਸ਼ੇਸ਼ ਲੇਖ

ਬਜ਼ੁਰਗਾਂ ਨਾਲ ਵੱਧ ਰਿਹਾ ਦੁਰਵਿਵਹਾਰ ਬਣਿਆ ਚੈਲੇਂਜ

ਦੁਨੀਆ ਭਰ ਵਿਚ 15 ਜੂਨ 2023 ਵਾਲੇ ਦਿਨ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਲਈ ਹਰ ਪੱਧਰ ‘ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦਿਨ ਦੁਰਵਿਵਹਾਰ ਦੁਆਰਾ ਦੁਖੀ ਬਜ਼ੁਰਗਾਂ ਲਈ ਹਰ ਪੱਧਰ ‘ਤੇ ਜਾਗਰੁਕਤਾ ਨਾਲ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਅਧਿਕਾਰਤ ਤੌਰ ‘ਤੇ ਸੰਯੁਕਤ ਰਾਸ਼ਟਰ ਮਹਾਂਸਭਾ ਨੇ 27 ਦਸੰਬਰ, 2011 ਮਾਨਤਾ ਦਿੱਤੀ ਸੀ, ਜਿਸਨੇ 1 ਜੂਨ, 2006 ਵਿਚ ਇਸ ਸਮਾਰੋਹ ਦੀ ਸਥਾਪਨਾ ਕੀਤੀ ਸੀ। ਹਰ ਸਾਲ ਦੇ ਇਸ ਦਿਨ ਜਦੋਂ ਸਾਡੀ ਪੁਰਾਣੀ ਜਨਰੇਸ਼ਨ ਨੂੰ ਦੁਰਵਿਵਹਾਰ ਅਤੇ ਦੁੱਖ ਝੱਲਣ ਲਈ ਪੂਰੀ ਦੁਨੀਆ ਵਿਰੋਧ ਕਰਦੀ ਹੈ। ਯੂ ਐਨ ਮੁਤਾਬਿਕ ਲਗਭਗ ਹਰ 6 ਵਿੱਚੋਂ 1 ਬਜ਼ੁਰਗ ਕਿਸੇ ਨਾ ਕਿਸੇ ਕਿਸਮ ਦੇ ਦੁਰਵਿਵਹਾਰ ਦਾ ਸ਼ਿਕਾਰ ਹੈ। ਕੋਵਿਡ-19 ਦੇ ਲਾਕਡਾਉਨ ਨੇ ਘਰਾਂ ਅੰਦਰ ਇੱਕਲੇ ਰਹਿਣ ਲਈ ਮਜਬੂਰ ਕਰ ਦਿੱਤਾ ਸੀ। ਮਹਾਂਮਾਰੀ ਕਾਰਣ ਭਾਈਚਾਰੇ ਦੀ ਸ਼ਮੂਲੀਅਤ ਘਟਣ ਨਾਲ ਸੁਰੱਖਿਆ ਘੱਟ ਅਤੇ ਇਕੱਲਾਪਣ ਵੱਧਿਆ ਹੈ।
ਬਜ਼ਰਗਾਂ ਦੀ ਦੁਰਵਰਤੋਂ ਤੋਂ ਭਾਵ ਹਮੇਸ਼ਾ ਟੈਨਸ਼ਨ ਦੇਣਾ, ਲੜਾਈ-ਝਗੜਾ, ਕੱਟ-ਮਾਰ, ਘਰੇਲੂ ਹਿੰਸਾ ਦਾ ਮਾਹੌਲ ਅਤੇ ਬਿਮਾਰੀ ਵੇਲੇ ਦੇਖਭਾਲ ਨਾ ਕਰਣਾ, ਵਿੱਤੀ ਸ਼ੋਸ਼ਣ, ਸਤਿਕਾਰ ਨਾਂ ਦੀ ਚੀਜ਼ ਖਤਮ ਕਰ ਦੇਣਾ ਹੈ। ਅੱਜ ਦੇ ਟੈਨਸ਼ਨ ਵਾਲੇ ਹਾਲਾਤ ਬਿਮਾਰ ਕਰਕੇ ਇਨਸਾਨ ਦੀ ਓੁਮਰ ਘਟਾ ਰਹੇ ਹਨ।
ਯਾਦ ਕਰੋ ਆਪਣੇ ਬਚਪਨ ਵਿਚ ਦਾਦ-ਦਾਦੀ, ਨਾਨਾ-ਨਾਨੀ ‘ਤੇ ਬਜ਼ੁਰਗਾਂ ਦੇ ਨਾਲ ਰਹਿ ਕੇ ਉਨਾਂ ਦੇ ਜੀਵਨ ਦੇ ਤਜ਼ਰਬਿਆਂ ਤੋਂ ਬਹੁਤ ਕੁੱਝ ਸਿੱਖਿਆ ਹੈ, ਜੋ ਅੱਜ ਵੀ ਸਾਡੀ ਜ਼ਿੰਦਗੀ ਵਿਚ ਹੈ। ਵਕਤ ਦੇ ਨਾਲ-ਨਾਲ ਅਸੀਂ ਜ਼ਿੰਦਗੀ ਦੇ ਰੁਝੇਵਿਆਂ ਵਿਚ ਵਿਅਸਤ ਹੋਣ ਕਰਕੇ ਬਜ਼ੁਰਗਾਂ ਨੂੰ ਨਜ਼ਰ ਅੰਦਾਜ਼ ਕਰਕੇ ਦੁਰਵਿਵਹਾਰ ਵੀ ਸ਼ੁਰੂ ਕਰ ਦਿੰਦੇ ਹਾਂ। ਸਾਡੇ ਬਜ਼ੁਰਗ ਮਾਨਸਿਕ ‘ਤੇ ਸਰੀਰਕ ਤੌਰ ਤੇ ਬਿਮਾਰ ਹੋ ਕੇ ਇੱਕ ਦਿਨ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਹਨ।
ਦੁਰਵਿਵਹਾਰ ਅਕਸਰ ਘਰ ਅੰਦਰ ਜਾਂ ਉਨਾਂ ਦੇ ਭਰੇਸੇ ਵਾਲੇ ਵਿਅਕਤੀ ਹੱਥੋਂ ਹੁੰਦਾ ਹੈ। ਬਜ਼ੁਰਗਾਂ ਨਾਲ ਬਦਸਲੂਕੀ ਕਈ ਕਿਸਮ ਦੀ ਜਿਵੇਂ: ਸਰੀਰਕ ਸ਼ੋਸ਼ਣ ਵਿਚ ਕੁੱਟਮਾਰ, ਲੱਤ ਮਾਰਨਾ, ਧੱਕਾ ਦੇਣਾ, ਥੱਪੜ ਮਾਰਨ ਨਾਲ ਸੱਟਾਂ ਦੇਣਾ ਹੈ। ਜਿਨਸੀ ਸ਼ੋਸ਼ਣ ਵਿਚ ਕਿਸੇ ਵੱਡੀ ਉਮਰ ਦੇ ਬਾਲਗ ਨਾਲ ਜ਼ਬਰਦਸਤੀ ਜਾਂ ਅਣਚਾਹੇ ਜ਼ਿਨਸੀ ਪਰੇਸ਼ਾਨੀ ‘ਤੇ ਸੰਬੰਧ ਦੇਖੇ ਜਾ ਰਹੇ ਹਨ। ਭਾਵਨਾਤਮਕ ਜਾਂ ਮਨੋਵਿਗਿਆਨਕ ਦੁਰਵਿਵਹਾਰ ਵਿਚ ਬਿਨਾ ਕਾਰਨ ਡਰਾਉਣਾ, ਪਰੇਸ਼ਾਨ ਕਰਨਾ, ਅਪਮਾਨ ਕਰਨਾ, ਧਮਕੀ ਦੇਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਆਮ ਜ਼ਿੰਦਗੀ ਵਿਚ ਜ਼ਰੂਰਤਾਂ ਸੰਬੰਧੀ ਅਣਗਹਿਲੀ, ਭੋਜਨ, ਸਫਾਈ, ਆਸਰਾ, ਕਪੜੇ, ਅਤੇ ਜ਼ਰੂਰੀ ਡਾਕਟਰੀ ਦੇਖਭਾਲ ਸ਼ਾਮਲ ਹਨ।
ਪੈਸੇ ਵੱਜੋਂ ਦੁਰਵਿਵਹਾਰ, ਜਾਇਦਾਦ- ਪੈਸਿਆਂ ‘ਤੇ ਕਬਜ਼ਾ, ਕਰਕੇ ਪਰੇਸ਼ਾਨੀ ਵਧਾ ਦੇਣਾ ਹੈ। ਇਸ ਸਮੱਸਿਆ ਨੂੰ ਘੱਟ ਕਰਨ ਅਤੇ ਬਚਾਅ ਲਈ ਸ਼ਰੀਰਕ, ਮਾਨਸਿਕ, ਤੌਰ ਤੇ ਸਾਮਾਜਿਕ ਬਦਲਾਅ ਦੀ ਲੌੜ ਹੈ। ਪਰਿਵਾਰਕ ਪਿਆਰ, ਸਕਾਰਾਤਮਕ ਭਾਵਨਾਵਾਂ ਤੇ ਮਜਬੂਤ ਮਾਨਸਿਕ ਰਿਸ਼ਤੇ ਦੁਆਰਾ ਬਜ਼ੁਰਗਾਂ ਦੀ ਪੂਰੀ ਕੇਅਰ ਹੋਣੀ ਚਾਹੀਦੀ ਹੈ। ਅਨਰਜ਼ੀ ਲਈ ਸੁਪਰ ਇਮੀਓੁਨ ਸਿਸਟਮ ਦਾ ਮੌਜ਼ੂਦ ਹੋਣਾ ਜਰੂਰੀ ਹੈ। ਵਿਅਸਤ ਜ਼ਿੰਦਗੀ ਵਿਚ ਦਿਮਾਗੀ ਤੌਰ ਤੇ ਹਮੇਸ਼ਾ ਐਕਟਿਵ ਰਹਿਣਾ ਚਾਹੀਦਾ ਹੈ। ਸੀਨੀਆਰਜ਼ ਨੂੰ ਆਪਣੀ ਸਮਰਥਾ ਮੁਤਾਬਿਕ ਨਿਯਮਿਤ ਐਰੋਬਿਕ ਐਕਸਰਸਾਈਜ਼, ਯੋਗਾ, ਸਾਈਕਲਿੰਗ ਤੇ ਸੈਰ ਕਰਨੀ ਚਾਹੀਦੀ ਹੈ। ਇਸ ਨਾਲ ਭੁੱਲ ਜਾਣ ਦੀ ਬਿਮਾਰੀ ਦੇਰ ਨਾਲ ਆਓਂਦੀ ਹੈ। ਵੱਧ ਉਮਰ ਦੇ ਵਿਅਕਤੀ ਨੂੰ ਤੰਦਰੁਸਤੀ ਲਈ ਜੰਕ ਫੂਡ ਤੌਂ ਦੂਰ ਰੱਖ ਕੇ ਹਮੇਸ਼ਾ ਪੌਸ਼ਿਕ ਭੌਜਨ ਦਿਓ ਰੌਜ਼ਾਨਾ 8-10 ਘੰਟੇ ਦੀ ਨੀਂਦ ਲੈਣ ਦਵੋ। ਨਸ਼ੇ ਦੀ ਆਦਤ ਤੌਂ ਦੂਰ ਰੱਖੋ। ਬਜ਼ੂਰਗਾਂ ਨਾਲ ਮਾੜਾ ਵਿਹਾਰ ਨਾ ਕਰਕੇ ਹਮੇਸ਼ਾ ਪਿਆਰ ਤੇ ਇੱਜਤ ਨਾਲ ਪੇਸ਼ ਆਵੋ। ਯਾਦ ਰੱਖੋ ਤੁਸੀਂ ਵੀ ਇੱਕ ਦਿਨ ਇਸ ਦੌਰ ਵਿੱਚੋਂ ਲੰਗਣਾ ਹੈ।

Comment here