ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਫੌਜ ਮੁਖੀ ਨਿਯੁਕਤੀ ਦੇ ਡਰਾਮੇ ਨੇ ਪਾਕਿ ਦੇ ਵਿਗਾੜੇ ਹਾਲਾਤ-ਇਮਰਾਨ

ਇਸਲਾਮਾਬਾਦ-ਪਾਕਿਸਤਾਨ ਵਿਚ ਪਹਿਲਾ ਹੀ ਆਰਿਥਕ ਸਥਿਤੀ ਡਾਂਵਾਡੋਲ ਚਲ ਰਹੀ ਹੈ। ਸਿਆਸਤਦਾਨਾਂ ਦੀ ਖਿਚੋਤਾਣ ਵਿਚ ਦੇਸ਼ ਦਾ ਹਾਲਾਤ ਹੋਰ ਨਾਜ਼ੁਕ ਹੋ ਰਹੇ ਹਨ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਦੇਸ਼ ਦੇ ਮੌਜੂਦਾ ਹਾਲਾਤ ਲਈ ਅਗਲੇ ਫੌਜ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਚੱਲ ਰਹੇ ‘ਡਰਾਮੇ’ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਜਨਰਲ ਕਮਰ ਜਾਵੇਦ ਬਾਜਵਾ ਦੇ ਉੱਤਰਾਧਿਕਾਰੀ ਦੀ ਨਿਯੁਕਤੀ ਮੈਰਿਟ ‘ਤੇ ਹੋਣੀ ਚਾਹੀਦੀ ਹੈ। 2016 ਵਿੱਚ ਨਿਯੁਕਤ ਕੀਤੇ ਗਏ 61 ਸਾਲਾ ਫੌਜ ਮੁਖੀ ਨਵੰਬਰ ਦੇ ਆਖਰੀ ਹਫਤੇ ਰਿਟਾਇਰ ਹੋਣ ਵਾਲੇ ਹਨ।ਫੌਜ ਮੁਖੀ ਦੀ ਨਿਯੁਕਤੀ ਤਿੰਨ ਸਾਲਾਂ ਲਈ ਹੁੰਦੀ ਹੈ ਪਰ ਜਨਰਲ ਬਾਜਵਾ ਨੂੰ 2019 ਵਿੱਚ ਤਿੰਨ ਸਾਲ ਦਾ ਵਾਧੂ ਕਾਰਜਕਾਲ ਦਿੱਤਾ ਗਿਆ ਸੀ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਇਕ ਸੀਨੀਅਰ ਨੇਤਾ ਨੇ ਸੰਕੇਤ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਗਸਤ ਦੇ ਅੰਤ ਤੱਕ ਅਗਲੇ ਫੌਜ ਮੁਖੀ ਦੀ ਨਿਯੁਕਤੀ ‘ਤੇ ਵਿਚਾਰ-ਵਟਾਂਦਰਾ ਸ਼ੁਰੂ ਕਰ ਸਕਦੇ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਚੇਅਰਮੈਨ ਇਮਰਾਨ ਖ਼ਾਨ ਨੇ ਪਾਕਿਸਤਾਨ ਦੀ ਮੌਜੂਦਾ ਸਥਿਤੀ ਨੂੰ ਫ਼ੌਜ ਮੁਖੀ ਦੀ ਨਿਯੁਕਤੀ ਨਾਲ ਜੋੜਦਿਆਂ ਇਸ ਨੂੰ ‘ਮੰਦਭਾਗਾ’ ਕਰਾਰ ਦਿੱਤਾ ਹੈ।

Comment here