ਨਵੀਂ ਦਿੱਲੀ- ਹਥਿਆਰਬੰਦ ਸੈਨਾਵਾਂ ਵਿੱਚ ਸੈਨਿਕਾਂ ਦੀ ਬਹਾਲੀ ਦੀ ਪ੍ਰਕਿਰਿਆ ਨਵੇਂ ਤਰੀਕੇ ਨਾਲ ਸ਼ੁਰੂ ਹੋਣ ਵਾਲੀ ਹੈ। ਇਸ ਨੂੰ ‘ਟੂਰ ਆਫ ਡਿਊਟੀ’ ਦਾ ਨਾਂ ਦਿੱਤਾ ਗਿਆ ਹੈ। ਨੌਜਵਾਨਾਂ ਨੂੰ ਘੱਟ ਬਜਟ ਵਿੱਚ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਇਰਾਦੇ ਨਾਲ ਇਸ ਨੂੰ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਇਸ ਦੀਆਂ ਤਿਆਰੀਆਂ ਲਗਭਗ ਦੋ ਸਾਲਾਂ ਤੋਂ ਚੱਲ ਰਹੀਆਂ ਹਨ। ਇਸ ਮੁਹਿੰਮ ਤਹਿਤ ਅਧਿਕਾਰੀਆਂ ਅਤੇ ਸਿਪਾਹੀਆਂ ਨੂੰ ਘੱਟ ਸਰਕਾਰੀ ਖਰਚੇ ‘ਤੇ ਨਿਸ਼ਚਿਤ ਥੋੜ੍ਹੇ ਸਮੇਂ ਦੇ ਠੇਕੇ ‘ਤੇ ਹਥਿਆਰਬੰਦ ਸੈਨਾਵਾਂ ਵਿਚ ਬਹਾਲ ਕੀਤਾ ਜਾਣਾ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਹਥਿਆਰਬੰਦ ਸੈਨਾਵਾਂ ਵਿੱਚ ਸਿਪਾਹੀਆਂ ਦੀ ਭਰਤੀ ਵਿੱਚ ਕਾਫੀ ਕਟੌਤੀ ਕੀਤੀ ਗਈ ਹੈ। ਰਿਕਾਰਡਾਂ ਦੇ ਮੁਤਾਬਿਕ ਇਸ ਸਮੇਂ ਫੌਜ, ਹਵਾਈ ਸੈਨਾ ਅਤੇ ਜਲ ਸੈਨਾ ਵਿੱਚ 1,25,364 ਅਸਾਮੀਆਂ ਖਾਲੀ ਪਈਆ ਹਨ। ਇਸ ਹਫਤੇ ਰੱਖਿਆ ਮੰਤਰਾਲੇ ਵਿਖੇ ‘ਟੂਰ ਆਫ ਡਿਊਟੀ’ ਬਾਰੇ ਬ੍ਰੀਫਿੰਗ ਦਿੱਤੀ ਗਈ ਹੈ। ਇਹ ਯੋਜਨਾ ਦੀ ਸ਼ੁਰੂਆਤ ਆਰਮੀ ਚੀਫ਼ ਜਨਰਲ ਐਮਐਮ ਨਰਵਾਣੇ ਦੁਆਰਾ 2020 ਵਿੱਚ ਕੀਤੀ ਗਈ ਸੀ। ਹਾਲ ਹੀ ਦੇ ਮਹੀਨਿਆਂ ਵਿਚ ਸਰਕਾਰ ਨੇ ਇਸ ਦੇ ਆਕਾਰ ਅਤੇ ਦਾਇਰੇ ‘ਤੇ ਉੱਚ ਪੱਧਰ ‘ਤੇ ਚਰਚਾ ਕੀਤੀ ਹੈ। ਹਾਂਲਾਕਿ ਇਸ ਦਾ ਅੰਤਿਮ ਰੂਪ ਪੇਸ਼ ਕਰਨਾਂ ਅਜੇ ਬਾਕੀ ਹੈ। ਇਸ ਦਾ ਉਦੇਸ਼ ਤਿੰਨ ਸਾਲਾਂ ਦੀ ਇੱਕ ਨਿਸ਼ਚਿਤ ਮਿਆਦ ਲਈ ਜਨਰਲ ਅਤੇ ਵਿਸ਼ੇਸ਼ ਦੋਵਾਂ ਡਿਊਟੀਆਂ ਲਈ ਸੈਨਿਕਾਂ ਦੀ ਬਹਾਲੀ ਸੀ। ਇਸ ਨਾਲ ਹਥਿਆਰਬੰਦ ਬਲਾਂ ਵਿੱਚ ਸਥਾਈ ਭਰਤੀ ਦੀ ਧਾਰਨਾ ਬਦਲਣ ਦੀ ਉਮੀਦ ਹੈ। ਇਸ ਨਵੀਂ ਪ੍ਰਕਿਰਿਆ ਦੇ ਅਧਾਰ ’ਤੇ ਸੈਨਿਕਾਂ ਨੂੰ ਤਿੰਨ ਸਾਲ ਪੂਰੇ ਹੋਣ ‘ਤੇ ਡਿਊਟੀ ਤੋਂ ਮੁਕਤ ਕਰਨ ਦਾ ਫੈਸਲਾ ਹੈ। ਉਨ੍ਹਾਂ ਨੂੰ ਹੋਰ ਰੋਜ਼ਗਾਰ ਦੇ ਮੌਕਿਆਂ ਲਈ ਹਥਿਆਰਬੰਦ ਬਲਾਂ ਤੋਂ ਸਹਾਇਤਾ ਮਿਲੇਗੀ। ਕਾਰਪੋਰੇਟ ਇੰਡੀਆ ਨੇ ਦੇਸ਼ ਲਈ ਕੰਮ ਕਰਨ ਵਾਲੇ ਸਿੱਖਿਅਤ ਨੌਜਵਾਨਾਂ ਲਈ ਨੌਕਰੀਆਂ ਵਿੱਚ ਰਾਖਵਾਂਕਰਨ ਵਿੱਚ ਦਿਲਚਸਪੀ ਦਿਖਾਈ ਹੈ। ਜੇਕਰ ‘ਟੂਰ ਆਫ ਡਿਊਟੀ’ ਤਹਿਤ ਫੌਜੀਆਂ ਨੂੰ ਭਰਤੀ ਕੀਤਾ ਜਾਵੇ ਤਾਂ ਤਨਖਾਹ, ਭੱਤੇ ਅਤੇ ਪੈਨਸ਼ਨ ਵਿੱਚ ਹਜ਼ਾਰਾਂ ਕਰੋੜ ਰੁਪਏ ਬਚਣ ਦੀ ਸੰਭਾਵਨਾ ਹੈ। ਭਰਤੀ ਕੀਤੇ ਗਏ ਨੌਜਵਾਨਾਂ ਵਿੱਚੋਂ ਸਭ ਤੋਂ ਵਧੀਆ ਨੂੰ ਸਥਾਨ ‘ਤੇ ਹੋਣ ‘ਤੇ ਆਪਣੀ ਸੇਵਾ ਜਾਰੀ ਰੱਖਣ ਦਾ ਮੌਕਾ ਮਿਲ ਸਕਦਾ ਹੈ। ਇਸ ਮੁਹਿੰਮ ਨਾਲ ਸਰਕਾਰ ਇੱਕ ਤਾਂ ਆਪਣੇ ਖਰਚੇ ਨੂੰ ਘਟਾਉਣ ਵਿੱਚ ਸਫਰ ਰਹੇਗੀ ਅਤੇ ਦੂਜਾ ਹਰ ਸਾਲ ਹਜ਼ਾਰਾਂ ਸਿੱਖਿਅਤ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਹੋਵੇਗਾ। ਆਈ.ਆਈ.ਟੀ. ਵਰਗੇ ਪ੍ਰਤਿਸ਼ਠਾਵਾਨ ਕਾਲਜਾਂ ਦੇ ਵਿਦਿਆਰਥੀ ਜੋ ਹਥਿਆਰਬੰਦ ਸੈਨਾਵਾਂ ਵਿੱਚ ਉੱਚ ਤਕਨਾਲੋਜੀ ਦੀ ਮੁਹਿੰਮ ਦੇ ਵਿਸਥਾਰ ਵਿੱਚ ਯੋਗਦਾਨ ਪਾ ਸਕਦੇ ਹਨ, ਨੂੰ ਇੱਕ ਛੋਟੇ ਕਾਰਜਕਾਲ ਲਈ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਜਿਸ ਤੋਂ ਬਾਅਦ ਉਹ ਨਾਗਰਿਕ ਦੁਨੀਆ ‘ਚ ਆਪਣਾ ਕਰੀਅਰ ਬਣਾ ਸਕਦੇ ਹਨ।
ਫੌਜ ‘ਚ ਜਲਦ ਸ਼ੁਰੂ ਹੋ ਸਕਦੀ ਹੈ ਕਾਂਟ੍ਰੈਕਟ ਦੇ ਆਧਾਰ ’ਤੇ ਭਰਤੀ!

Comment here