ਵੱਖੀ ਟੁੱਟ ਨਾ ਜਾਏ ਹਸ ਹਸ ਤਾਂ ਮੇਰਾ ਨਾਮ ਘੁੱਗੀ ਨਹੀਂ, ਦੰਦ ਖਿੜ ਖਿੜ ਨਾ ਕਰਨ, ਰੁੱਸੀ ਜਨਾਨੀ ਮੇਰੀ ਫ਼ਿਲਮ ਦੇਖ ਨਾ ਮੰਨੇ, ਨਾਮ ਘੁੱਗੀ ਨਹੀਂ ਤੇ ਸੰਸਾਰ ਭਰ ਦੇ ਪੰਜਾਬੀ ਮੇਰੀ ਹਾਸੇ ਦੀ ਉਡਾਰੀ ਦਾ ਅਨੰਦ ਨੇ ਮਾਣ ਸਕਣ, ਨਾਂ ਘੁੱਗੀ ਨਹੀਂ। ਇਹ ਫਿਕਰੇ ਦੁਰਸਤ ਨੇ ਜਨਾਬ। ਤੇ ਲਓ ਜੀ ਤੁਹਾਡੇ ਪਿੰਜਰੇ ਵਿਚੋਂ ਘੁੱਗੀ ਬਾਹਰ, ਮਤਲਬ ਸਿੱਧੀ ਪੰਜਾਬੀ ਵਿੱਚ ਕਿ ਆਪਾਂ ਗੁਰਪ੍ਰੀਤ ਘੁੱਗੀ ਅੱਜ ਦੇ ਫ਼ਿਲਮ ਸਟਾਰ ਨਾਲ ਗੁਫ਼ਤਗੂ ਕਰ ਆਪ ਦੀ ਨਜ਼ਰ ਕਰ ਰਹੇ ਹਾਂ, ਧਰਮ ਨਾਲ ਪੜ੍ਹਦੇ ਸੁਣਦੇ ਦੀਆਂ 7 ਏ ਖੈਰਾਂ। ਘੁੱਗੀ ਜੀ ਚਲੋ ਰਵਾਇਤੀ ਗੱਲ ਸ਼ੁਰੂਆਤ ਤੋਂ ਸ਼ੁਰੂ, ਅੱਛਾ ਜੀ ਖੋਖਰ ਫੌਜੀਆਂ ਜਿਲਾ ਗੁਰਦਾਸਪੁਰ ਤੁਹਾਡਾ ਪਿੰਡ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੜ੍ਹਾਈ ਕੀਤੀ ਜੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ 4 ਲਾਵਾਂ ਫੇਰੇ ਕੁਲਜੀਤ ਕੌਰ ਨਾਲ ਲਏ ਹਨ। ਚਲ ਪਏ ਜੀ ਤੁਸਾਂ ਦੇ ਕਲਾਕਾਰ ਸਫਰ ਤੇ ਹਾਂ ਜੀ ਤੁਸੀਂ ਜਲੰਧਰ ਦੂਰਦਰਸ਼ਨ ਦੇ ‘‘ਰੌਣਕ ਮੇਲਾ’’ ਵਿੱਚ ਕਮੇਡੀ ਕਰਦੇ ਹੋਏ ਕਈ ਲੜੀਵਾਰ ਇਸ ਦੂਰਦਰਸ਼ਨ ਤੇ ਕੀਤੇ ਤੇ ਦਿਖਾ ਦਿੱਤਾ ਕਿ ਤੁਸੀਂ ਐਕਟਰ ਵੀ ਸਰਬ ਪੱਖੀ ਹੋ ਤੇ ਘੁੱਗੀ ਐਕਸਪ੍ਰੈਸ ਫਿਰ ਤੇ ਬਹੁਤ ਸ਼ੋ, ਪ੍ਰੋਗਰਾਮ ਤੇ ਹਾਂ ਜੀ ਫਿਲਮ ਸੰਸਾਰ, ਆ ਗਏ ਜੀ ਖਾਸ ਮੋੜ ਤੇ ‘‘ਅਸਾਂ ਨੂੰ ਮਾਣ ਵਤਨਾਂ ਦਾ, ਨਾਲ ਸਿਲਸਿਲਾ ਸਟਾਰਟ ਹੋ ਗਿਆ। ਫਿਰ ਝੜੀ ਲੱਗ ਗਈ ਫ਼ਿਲਮ ਗਿਣਤੀ ਦੀ ਜਿਵੇਂ ਇਸ ਬਾਰ ਰੱਬ ਨੇ ਲਾਈ ਹੈ। ਇਹੀ ਗੱਲ ਆਪ ਦੇ ਮੂੰਹ ਤੋਂ ਸੁਣ ਅਨੰਦ ਆਉਣਾ ਸੀ ਕਿ ‘‘ਅਰਦਾਸ’’ ਫਿਲਮ ਨੇ ਕਮਾਲ ਕੀਤੀ ਕਿ ਤੁਸੀਂ ਐਕਟਰ ਹੋ ਸੰਜੀਦਾ ਵੀ ਕੱਲਾ ਕਮੇਡੀਅਨ ਹੀ ਨਹੀਂ ਵਾਹ ਵਾਹ। ਮਾਲਕੋ ਤੁਸੀਂ ਤੇ ਰਾਸ਼ਟਰੀ ਟੀਵੀ ਤੇ ਵੀ ਛਾ ਗਏ, ਆਪਣੀ ਸੰਗਿਨੀ ਜੀਵਨ ਦੀ ਕੁਲਜੀਤ ਕੌਰ ਨਾਲ ਸ਼ੋ ਕਰ ਇੰਡੀਆ ਲੁੱਟ ਲਿਆ ਸੀ। ਕਈ ਮੇਲੇ ਵਾਰਿਸ, ਨਛਤਰ ਨਾਲ ਵਿਦੇਸ਼ ਵਿਖੇ ਪੇਸ਼ ਕੀਤੇ। ਬੱਲੇ ਬੱਲੇ ਤੇ ਹਸ ਪਏ ਹੋ ਘੁੱਗੀ ਜੀ ਕਮਾਲ ਏ ਪੰਜਾਬ ਦੀ ਕਮਾਨ ਕੇਜਰੀਵਾਲ ਨੇ ਤੁਸਾਂ ਨੂੰ ਦਿੱਤੀ, ਆਪ ਤੁਹਾਡੀ, ਚੋਣ ਲੜੀ, ਚਲੋ ਠੀਕ ਏ ਸਿਆਸਤ ਤੇ ਹੁਣ ਕੋਈ ਗੱਲ ਨਹੀਂ ਸਹੀ ਏ ਕਲਾਕਾਰ ਸਫਰ ਤੇ ਹੀ ਚਲਦੇ ਹਾਂ ”ਚੜਾਈ ਯਾਰਾਂ ਦੀ, ਤੋਹਫ਼ੇ ਘੁੱਗੀ ਦੇ, ਖਿੱਚ ਘੁੱਗੀ ਖਿੱਚ, ਘੁੱਗੀ ਜੰਕਸ਼ਨ ਤੇ ਦੋਸਤੋ ਗੁਰਪ੍ਰੀਤ ਘੁੱਗੀ ਜੀ 2004 ਤੋਂ ਪੰਜਾਬੀ ਫ਼ਿਲਮਾਂ ਦੀ ਜਾਨ ਬਣ ਗਏ, ਨਾਲ ਹਿੰਦੀ ਫਿਲਮਾਂ ਵੀ, ਕਦੇ ਆਏ ਚਕ ਦੇ ਫੱਟੇ, ਭਾਜੀ ਇਨ ਪ੍ਰੌਬਲਮ ਤੇ ਤੇ ਹੁਣ ‘‘ਕੇਰੀ ਆਨ ਜੱਟਾ 3’’ ਤੱਕ ਵਾਹ ਜੀ ਵਾਹ। ਜੀ ਜੀ ਗੁਰਪ੍ਰੀਤ ਸਿੰਘ ਵੜੈਚ ਓਹਨਾਂ ਦਾ ਪੂਰਾ ਨਾਮ ਤੇ ਗੀਤਕਾਰ ਵੀ ਹਨ। ਹਾਲਾਂ ਕਿ ਐਕਟਿੰਗ ਭਾਰੀ ਪੈ ਗਈ ਤੇ ਗੀਤਕਾਰੀ ਆਰਾਮ ਨਾਲ ਕੰਮ ਕਰਦੀ ਰਹੀ ਹੈ। ਯਾਰ ਸਾਰੇ ਪਰ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ, ਨੀਰੂ ਬਾਜਵਾ, ਸੋਨਮ ਬਾਜਵਾ ਉਧਰ ਇਫ਼ਤਖ਼ਾਰ ਠਾਕਰ, ਨਾਸਿਰ ਚੁਣੌਤੀ। ਕਮੇਡੀ ਨਾਲ ਦਿਲ ਦਾ ਰਿਸ਼ਤਾ ਰੱਖਣ ਵਾਲੇ ਗੁਰਪ੍ਰੀਤ ਘੁੱਗੀ ਨੇ ਜੇਕਰ ਕਹਿ ਦਿਓ ਕਿ ਚਾਂਦੀ ਦੀ ਥਾਲੀ ਵਿੱਚ ਪਈ ਰੋਟੀ ਖਾਦੀ ਤਾਂ ਗਲਤ ਹੋਊ। ਮਿਹਨਤ ਨੂੰ ਬੂਰ, ਕੁਦਰਤੀ ਅਭਿਨੈ ਦੀ ਦਾਤ ਨੂੰ ਬੂਰ, ਕੁਲ ਦੇ ਦਿਲ ਜਿੱਤਣ ਵਾਲੇ ਸਹਿਯੋਗ ਤੇ ਦਿੱਤਾ ਹੈ, ਅਕਾਲ ਪੁਰਖ ਦੀ ਬਖਸ਼ਿਸ ਰਹੇ, ਪਰਿਵਾਰਕ ਤੇ ਵਪਾਰਕ ਹਰ ਪੱਖੋਂ ਰੱਬ ਸੋਹਣਾ ਚੰਗੀਆਂ ਕਰਦਾ ਰਹੇ, ਹਲਾ ਭਈ ਆ ਗਿਆ ਨਜ਼ਾਰਾ, ਘੁੱਗੀ ਦੀ ਉਡਾਰੀ ਯਾਤਰਾ ਦਾ ਆਗਿਆ ਦਿਓ, ਅਗਲੇ ਹਫਤੇ ਫਿਰ ਮਿਲਾਂਗੇ ਸਤਿ ਸ੍ਰੀ ਆਕਾਲ, ਨਮਨ, ਗੁਡ ਬਾਈ ਤੇ ਸੱਤੇ ਐ ਖੈਰਾਂ।
-ਅੰਮ੍ਰਿਤ ਪਵਾਰ
ਫਿਲਮ ਸਟਾਰ ਕਾਮੇਡੀਅਨ ਗੁਰਪ੍ਰੀਤ ਘੁੱਗੀ

Comment here