ਮੋਗਾ- ਜ਼ਿਲੇ ਦੇ ਪਿੰਡ ਬੰਬੀਹਾ ਭਾਈ ‘ਵਿਚ ਉਕ ਵਕਤ ਦਹਿਸ਼ਤ ਪੱਸਰ ਗਈ, ਜਦ ਇੱਥੇ ਇਕ ਜ਼ਿਮੀਂਦਾਰ ਵਲੋਂ ਧਮਕੀ ਭਰੀ ਕਾਲ ਤੋਂ ਬਾਅਦ 5 ਲੱਖ ਦੀ ਫਿਰੌਤੀ ਨਾ ਦੇਣ ‘ਤੇ ਸੋਮਵਾਰ ਸਵੇਰੇ ਖੇਤਾਂ ‘ਵਿਚ ਬਣੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਨੇ ਕਰੀਬ 10 ਰਾਊਂਡ ਫਾਇਰ ਕਰ ਦਿੱਤੇ। ਇਹ ਪਿੰਡ ਬੰਬੀਹਾ ਭਾਈ ਉਹੀ ਪਿੰਡ ਹੈ ਜਿੱਥੇ ਏ ਗ੍ਰੇਡ ਦਾ ਗੈਂਗਸਟਰ ਬੰਬੀਹਾ ਕਾਫੀ ਬਦਨਾਮ ਰਿਹਾ ਹੈ। ਦੂਜੇ ਪਾਸੇ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਫਿਰੌਤੀ ਨਾ ਦੇਣ ‘ਤੇ ਘਰ ਦੇ ਬਾਹਰ ਫਾਇਰਿੰਗ

Comment here