ਅਪਰਾਧਖਬਰਾਂਚਲੰਤ ਮਾਮਲੇ

ਫ਼ੌਜੀ ਕਤਲ ਕਾਂਡ-ਲਸ਼ਕਰ ਦੇ ਅੱਤਵਾਦੀਆਂ ਖਿਲਾਫ ਚਾਰਜਸ਼ੀਟ ਦਾਖ਼ਲ

ਸ਼੍ਰੀਨਗਰ-ਬਡਗਾਮ ਜ਼ਿਲੇ ‘ਚ ਫੌਜ ਦੇ ਇਕ ਜਵਾਨ ਦੇ ਕਤਲ ਮਾਮਲੇ ‘ਚ ਪੁਲਸ ਨੇ ਲਸ਼ਕਰ-ਏ-ਤੋਇਬਾ ਦੇ ਚਾਰ ਅੱਤਵਾਦੀਆਂ ਸਮੇਤ ਪੰਜ ਲੋਕਾਂ ਖਿਲਾਫ ਚਾਰਜਸ਼ੀਟ ਦਾਖ਼ਲ ਕੀਤੀ ਹੈ। ਪੁਲਸ ਦੇ ਬੁਲਾਰੇ ਨੇ ਕਿਹਾ, “ਪੁਲਸ ਨੇ ਅੱਜ ਬਡਗਾਮ ਦੇ ਲੋਕੀਪੋਰਾ ਖਾਗ ਵਿਖੇ ਛੁੱਟੀ ‘ਤੇ ਗਏ ਇੱਕ ਫੌਜੀ ਜਵਾਨ ਨੂੰ ਅਗਵਾ ਕਰਨ ਅਤੇ ਕਤਲ ਕਰਨ ਦੀ ਅੱਤਵਾਦੀ ਘਟਨਾ ਵਿੱਚ ਪੰਜ ਦੋਸ਼ੀਆਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ।”
ਫੌਜੀ ਦੇ ਮਾਰੇ ਜਾਣ ਤੋਂ ਇਕ ਮਹੀਨੇ ਬਾਅਦ ਚਾਰਜਸ਼ੀਟ ‘ਚ ਨਾਮਜ਼ਦ ਕੀਤੇ ਗਏ ਤਿੰਨ ਅੱਤਵਾਦੀ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਮਾਰੇ ਗਏ। ਅੱਤਵਾਦੀਆਂ ਦਾ ਇੱਕ ਸਹਾਇਕ (ਓਵਰਗਰਾਉਂਡ ਵਰਕਰ) ਜੇਲ੍ਹ ਵਿੱਚ ਹੈ ਜਦੋਂ ਕਿ ਇੱਕ ਹੋਰ ਦੋਸ਼ੀ – ਇੱਕ ਪਾਕਿਸਤਾਨੀ ਅੱਤਵਾਦੀ ਗਾਜ਼ੀ ਭਾਈ ਉਰਫ਼ ਪਠਾਨ ਉਰਫ਼ ਉਸਮਾਨ ਭਾਈ ਫਰਾਰ ਹੈ। ਚਾਰਜਸ਼ੀਟ ਦੇ ਅਨੁਸਾਰ, 7 ਮਾਰਚ, 2022 ਨੂੰ ਰਾਤ ਕਰੀਬ 9:30 ਵਜੇ ਖਾਗ ਥਾਣੇ ਨੂੰ ਇੱਕ ਸੇਵਾਮੁਕਤ ਫੌਜੀ ਮੁਹੰਮਦ ਸਮੀਰ ਮੱਲਾ ਜੋ ਛੁੱਟੀ ‘ਤੇ ਸੀ, ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲੀ ਸੀ।
ਬੁਲਾਰੇ ਨੇ ਦੱਸਿਆ, “3 ਦਿਨ ਬਾਅਦ 10 ਮਾਰਚ ਨੂੰ ਲਾਪਤਾ ਫੌਜੀ ਜਵਾਨ ਦੀ ਲਾਸ਼ ਬਰਾਮਦ ਕੀਤੀ ਗਈ। ਪੀੜਤ ਦੀ ਲਾਸ਼ ਲਾਬਰਾਨ ਖਾਗ ਪਿੰਡ ਦੇ ਖੇਤਾਂ ਵਿੱਚ ਦੱਬੀ ਹੋਈ ਮਿਲੀ।” ਜਾਂਚ ਦੌਰਾਨ ਅੱਤਵਾਦੀਆਂ ਦੇ ਸਹਾਇਕ ਅਥਰ ਇਲਾਹੀ ਸ਼ੇਖ ਨੂੰ ਫੜਿਆ ਗਿਆ। ਬੁਲਾਰੇ ਨੇ ਕਿਹਾ ਕਿ ਸ਼ੇਖ ਨੇ ਮੰਨਿਆ ਕਿ ਉਸ ਨੇ ਲਸ਼ਕਰ-ਏ-ਤੋਇਬਾ ਦੇ ਚਾਰ ਹੋਰ ਅੱਤਵਾਦੀਆਂ ਨਾਲ ਮਿਲ ਕੇ 7 ਮਾਰਚ ਨੂੰ ਮੱਲਾ ਨੂੰ ਅਗਵਾ ਕੀਤਾ ਸੀ ਅਤੇ ਉਸ ‘ਤੇ ਤਸ਼ੱਦਦ ਕੀਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।

Comment here