ਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਪੰਜਾਬ ‘ਚ ਸਵਾਈਨ ਫਲੂ ਦੇ 29 ਕੇਸ ਆਏ ਸਾਹਮਣੇ

ਚੰਡੀਗੜ੍ਹ-ਸਵਾਈਨ ਫਲੂ ਇਕ ਗੰਭੀਰ ਬੀਮਾਰੀ ਹੈ ਅਤੇ ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਨਿਮੋਨੀਆ ਅਤੇ ਗੰਭੀਰ ਸਾਹ ਦੀ ਤਕਲੀਫ਼ ਦਾ ਕਾਰਨ ਬਣ ਸਕਦੀ ਹੈ। ਪੰਜਾਬ ‘ਚ ਇਕ ਵਾਰ ਫਿਰ ਸਵਾਈਨ ਫਲੂ ਦੇ ਦਸਤਕ ਦੇ ਦਿੱਤੀ ਹੈ। ਸਾਲ-2023 ਦੇ ਪਹਿਲੇ 2 ਮਹੀਨਿਆਂ ‘ਚ ਸਵਾਈਨ ਫਲੂ ਦੇ ਮਾਮਲਿਆਂ ‘ਚ ਫਿਰ ਮੌਤ ਦਰ ‘ਚ ਵਾਧਾ ਦਰਜ ਕੀਤਾ ਗਿਆ ਹੈ। ਇਸ ਸਾਲ 1 ਜਨਵਰੀ ਤੋਂ 2 ਮਾਰਚ ਤੱਕ ਪੰਜਾਬ ਦੇ ਸਿਹਤ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਸਵਾਈਨ ਫਲੂ ਦੇ ਕੁੱਲ 29 ਕੇਸ ਸਾਹਮਣੇ ਆਏ। ਇਨ੍ਹਾਂ ‘ਚੋਂ 4 ਇਨਫੈਕਟਿਡ ਮਰੀਜ਼ਾਂ ਦੀ ਮੌਤ ਹੋਣ ਦਾ ਸ਼ੱਕ ਹੈ।
ਇਸ ਸਾਲ ਲੁਧਿਆਣਾ ‘ਚ 11 ਮਰੀਜ਼, ਮੋਗਾ, ਬਠਿੰਡਾ, ਕਪੂਰਥਲਾ, ਹੁਸ਼ਿਆਰਪੁਰ ਅਤੇ ਸੰਗਰੂਰ ‘ਚ 2-2 ਮਰੀਜ਼ ਅਤੇ ਮੋਹਾਲੀ, ਰੋਪੜ, ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਫਤਿਹਗੜ੍ਹ ਸਾਹਿਬ ‘ਚ 1-1 ਕੇਸ ਸਾਹਮਣੇ ਆਇਆ ਹੈ। ਸਾਲ 2022 ‘ਚ ਇਸ ਬੀਮਾਰੀ ਦੇ 203 ਮਰੀਜ਼ ਸਾਹਮਣੇ ਆਏ ਸਨ, ਜਿਨ੍ਹਾਂ ‘ਚੋਂ 42 ਮਰੀਜ਼ਾਂ ਦੀ ਮੌਤ ਹੋ ਗਈ। ਜਨਵਰੀ-2018 ਅਤੇ 2 ਮਾਰਚ, 2023 ਦੌਰਾਨ ਕਰੀਬ 891 ਵਿਅਕਤੀ ਸਵਾਈਨ ਫਲੂ ਦਾ ਸ਼ਿਕਾਰ ਹੋਏ, ਜਿਨ੍ਹਾਂ ‘ਚੋਂ 95 ਮਰੀਜ਼ਾਂ ਦੀ ਮੌਤ ਹੋ ਗਈ ਅਤੇ ਮੌਤ ਦਰ 10.66 ਫ਼ੀਸਦੀ ‘ਤੇ ਰਹੀ।
ਡਾਕਟਰਾਂ ਮੁਤਾਬਕ ਸਵਾਈਨ ਫਲੂ ਇਕ ਗੰਭੀਰ ਬੀਮਾਰੀ ਹੈ ਅਤੇ ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਨਿਮੋਨੀਆ ਅਤੇ ਗੰਭੀਰ ਸਾਹ ਦੀ ਤਕਲੀਫ਼ ਦਾ ਕਾਰਨ ਬਣ ਸਕਦੀ ਹੈ। ਬਜ਼ੁਰਗਾਂ, ਨਵਜਾਤ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਇਸ ਬੀਮਾਰੀ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਦੇ ਲੱਛਣ ਆਮ ਜਿਹੇ ਫਲੂ ਵਰਗੇ ਹੁੰਦੇ ਹਨ, ਜਿਵੇਂ ਕਿ ਬੁਖ਼ਾਰ, ਖੰਘ, ਗਲੇ ‘ਚ ਖ਼ਰਾਸ਼, ਸਰੀਰ ‘ਚ ਦਰਦ, ਸਿਰਦਰਦ, ਠੰਡ ਅਤੇ ਥਕਾਵਟ।

Comment here