ਪੇਸ਼ਾਵਰ-ਪਾਕਿਸਤਾਨ ਵਿਚ ਦੱਖਣੀ ਵਜੀਰਿਸਤਾਨ ਕਬਾਇਲੀ ਜ਼ਿਲ੍ਹੇ ਦੀ ਹੱਦ ਨਾਲ ਲਗਦੇ ਖੈਬਰ ਪਖ਼ਤੂਨਖ਼ਵਾ ਸੂਬੇ ਵਿਚ ਖ਼ੁਫ਼ੀਆ ਜਾਣਕਾਰੀ ਦੇ ਅਧਾਰ ‘ਤੇ ਚਲਾਈ ਗਈ ਇਕ ਮੁਹਿੰਮ ਦੌਰਾਨ ਪ੍ਰਤੀਬੰਧਤ ਟੀਟੀਪੀ ਸਮੂਹ ਦਾ ਕਮਾਂਡਰ ਅਬਦੁਲ ਜਬਰ ਸ਼ਾਹ ਮਾਰਿਆ ਗਿਆ। ਸੁਰੱਖਿਆ ਬਲਾਂ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਉਸ ਕਮਾਂਡਰ ਦੇ ਮਾਰੇ ਜਾਣ ਦਾ ਦਾਅਵਾ ਕੀਤਾ, ਜੋ ਵੱਖ-ਵੱਖ ਕਾਨੂੰਨੀ ਏਜੰਸੀਆਂ ਤੇ ਪੋਲੀਓ ਦਲਾਂ ‘ਤੇ ਕਈ ਹਮਲੇ ਕਰਨ ਵਿਚ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਕਾਰਵਾਈ ਵਿਚ 2 ਹੋਰ ਅੱਤਵਾਦੀ ਵੀ ਜ਼ਖ਼ਮੀ ਹੋਏ ਹਨ।
ਪੋਲੀਓ ਦਲਾਂ ‘ਤੇ ਹਮਲੇ ਕਰਨ ਵਾਲਾ ਟੀਟੀਪੀ ਕਮਾਂਡਰ ਢੇਰ

Comment here