ਖਬਰਾਂਚਲੰਤ ਮਾਮਲੇਦੁਨੀਆ

ਪੈਸੇ ਨਾ ਹੋਣ ਕਾਰਨ ਇੱਕ ਹਫ਼ਤੇ ਤੱਕ ਬੱਚੀ ਦੇ ਸਿਰ ‘ਚ ਫਸੀ ਰਹੀ ਕੈਂਚੀ

ਮਨੀਲਾ-ਨਿਊਯਾਰਕ ਪੋਸਟ ਨੇ ਵਾਇਰਲ ਪ੍ਰੈੱਸ ਦੇ ਹਵਾਲੇ ਨਾਲ ਕਿਹਾ ਕਿ ਫਿਲੀਪੀਨਜ਼ ‘ਚ ਰਹਿਣ ਵਾਲੀ 9 ਸਾਲ ਦੀ ਬੱਚੀ ਨਿਕੋਲ ਰਾਗਾ ਦੇ ਹਫ਼ਤਾ ਭਰ ਸਿਰ ਵਿੱਚ ਕੈਂਚੀ ਫਸੀ ਰਹੀ। ਇਸ ਦੌਰਾਨ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਇਹ ਘਟਨਾ ਸਾਰੰਗਾਨੀ ਸੂਬੇ ‘ਚ ਬੱਚੀ ਦੇ ਘਰ ‘ਚ ਵਾਪਰੀ। ਬੱਚੀ ਦੇ ਪਿਤਾ ਰੈਣ ਰਾਗ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕੈਂਚੀ ਅਤੇ ਚਾਕੂ ਵਰਗੀਆਂ ਤਿੱਖੀਆਂ ਚੀਜ਼ਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਿਆ ਜਾਵੇ। ਨਿਕੋਲ ਆਪਣੇ 5 ਸਾਲ ਦੇ ਭਰਾ ਨਾਲ ਝਗੜਾ ਕਰ ਰਹੀ ਸੀ। ਫਿਰ ਉਸ ਦੇ ਭਰਾ ਨੇ ਆਪਣੇ ਬੈਗ ਵਿਚੋਂ ਕੈਂਚੀ ਕੱਢ ਕੇ ਉਸ ਦੇ ਸਿਰ ‘ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਸ ਦੇ ਸਿਰ ਵਿੱਚ ਕੈਂਚੀ ਫਸ ਗਈ। ਇਸ ਤੋਂ ਬਾਅਦ ਉਹ ਦਰਦ ਨਾਲ ਚੀਕਣ ਲੱਗੀ। ਨਿਕੋਲ ਦੇ ਪਿਤਾ ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ। ਪਰਿਵਾਰ ਬਹੁਤ ਗਰੀਬ ਹੈ। ਉਸ ਨੂੰ ਸਰਜਰੀ ਲਈ 540 ਡਾਲਰ ਦੀ ਲੋੜ ਸੀ। ਪੈਸੇ ਨਾ ਹੋਣ ਕਾਰਨ ਬੱਚੀ ਨੂੰ ਪੂਰਾ ਹਫ਼ਤਾ ਇਸੇ ਹਾਲਾਤ ਵਿਚ ਹਸਪਤਾਲ ‘ਚ ਰਹਿਣਾ ਪਿਆ।

Comment here