ਅੰਮ੍ਰਿਤਸਰ-ਇਥੋਂ ਪੁਲਿਸ ਦੇ ਵੱਲੋਂ ਇੱਕ ਪੋਸਟਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਅੰਮ੍ਰਿਤਪਾਲ ਦੀ ਸਾਰੀ ਡਿਟੇਲ ਦੱਸੀ ਗਈ ਹੈ, ਅੰਮ੍ਰਿਤਪਾਲ ਦੇ ਪਿਤਾ ਦਾ ਨਾਮ, ਉਸ ਦੇ ਘਰ ਦਾ ਪਤਾ ਪੋਸਟਰ ‘ਚ ਸਭ ਕੁਝ ਲਿਖਿਆ ਗਿਆ ਹੈ। ਪੁਲਿਸ ਨੇ ਪੋਸਟਰ ‘ਚ ਕੁਝ ਮੋਬਾਈਲ ਨੰਬਰ ਜਾਰੀ ਵੀ ਕੀਤੇ ਨੇ ਅਤੇ ਲੋਕਾਂ ਤੋਂ ਅਪੀਲ ਕੀਤੀ ਗਈ ਹੈ ਜੇਕਰ ਕਿਸੇ ਨੂੰ ਅੰਮ੍ਰਿਤਪਾਲ ਸਿੰਘ ਲੱਭੇ ਤਾਂ ਉਹ ਪੁਲਿਸ ਨੂੰ ਜਾਣਕਾਰੀ ਦੇਵੇ। ਇਹ ਪੋਸਟਰ ਪੁਲਿਸ ਵੱਲੋਂ ਪੂਰੇ ਭਾਰਤ ‘ਚ ਸਰਕੂਲੇਟ ਕੀਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਦੇ ਪੰਜਾਬ ਵਿਚ ਹੋਣ ਦੇ ਇਨਪੁਟਸ ਤੋਂ ਬਾਅਦ ਉਸ ਦੇ ਸਰੰਡਰ ਕਰਨ ਦੇ ਚਰਚੇ ਛਿੜੇ ਹੋਏ ਹਨ। ਸੂਤਰਾਂ ਮੁਤਾਬਕ ਇਹ ਵੀ ਖਬਰ ਆ ਰਹੀ ਸੀ ਕਿ ਉਹ ਅੰਮ੍ਰਿਤਸਰ ਜਾਂ ਨੇੜੇ-ਤੇੜੇ ਸਰੰਡਰ ਕਰ ਸਕਦਾ ਹੈ। ਹਾਲਾਂਕਿ ਪੁਲਿਸ ਵੱਲੋਂ ਇਨ੍ਹਾਂ ਰਿਪੋਰਟਾਂ ਨੂੰ ਸਿਰੇ ਤੋਂ ਨਕਾਰਿਆ ਜਾ ਰਿਹਾ ਹੈ।
Comment here