ਲੰਡਨ-ਕੁਦਰਤ ਨੇ ਸਾਨੂੰ ਧਰਤੀ ਉਤੇ ਰਹਿਣ ਲਈ ਤਾਂ ਬਹੁਤ ਕੁਝ ਦਿੱਤਾ ਹੈ ਪਰ ਅਸੀਂ ਇਸ ਨੂੰ ਹੌਲੀ-ਹੌਲੀ ਆਪਣੇ ਹਿਸਾਬ ਨਾਲ ਬਦਲ ਕੇ ਬਰਬਾਦ ਕਰ ਰਹੇ ਹਾਂ। ਮਨੁੱਖ ਤਰੱਕੀ ਤਾਂ ਕਰ ਰਿਹਾ ਹੈ ਪਰ ਅੱਜ ਵੀ ਬਹੁਤ ਸਾਰੇ ਲੋਕਾਂ ਦਾ ਜੀਵਨ ਪੱਧਰ ਬਹੁਤ ਨੀਵਾਂ ਹੈ। ਸੋਚੋ ਜੇ ਕੁਝ ਅਜਿਹਾ ਹੋ ਜਾਵੇ ਕਿ ਧਰਤੀ ‘ਤੇ ਕੋਈ ਵੀ ਗਰੀਬ ਨਾ ਰਹੇ ਤਾਂ ਕਿੰਨਾ ਚੰਗਾ ਹੋਵੇ! ਵਿਗਿਆਨੀਆਂ ਨੂੰ ਪੁਲਾੜ ਵਿੱਚ ਇੱਕ ਅਜਿਹੀ ਚੀਜ਼ ਮਿਲੀ ਹੈ, ਜੋ ਅਸਲ ਵਿੱਚ ‘ਕੁਬੇਰ’ ਦਾ ਖਜ਼ਾਨਾ ਹੈ।
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਪੁਲਾੜ ਵਿੱਚ ਮੰਗਲ ਅਤੇ ਜੁਪੀਟਰ ਗ੍ਰਹਿ ਦੇ ਵਿਚਕਾਰ ਇੱਕ ਅਜਿਹਾ ਉਲਕਾ ਪਿੰਡ ਮੌਜੂਦ ਹੈ, ਜੋ ਬੇਹੱਦ ਕੀਮਤੀ ਹੈ। ਉਂਜ ਤਾਂ ਉਲਕਾ ਦਾ ਇੱਕ ਟੁਕੜਾ ਵੀ ਬਹੁਤ ਕੀਮਤੀ ਹੋ ਜਾਂਦਾ ਹੈ, ਪਰ ਇਹ ਗ੍ਰਹਿ ਅਸਲ ਵਿੱਚ ਕੀਮਤੀ ਖਣਿਜਾਂ ਨਾਲ ਭਰਪੂਰ ਹੈ। ਅੰਦਾਜ਼ਾ ਹੈ ਕਿ ਜੇਕਰ ਇਸ ਦਾ ਕੀਮਤੀ ਸਮਾਨ ਕਿਸੇ ਤਰ੍ਹਾਂ ਧਰਤੀ ‘ਤੇ ਪਹੁੰਚ ਜਾਵੇ ਤਾਂ ਹਰ ਇਨਸਾਨ ਕਰੋੜਪਤੀ ਬਣ ਸਕਦਾ ਹੈ।
ਮੰਨਿਆ ਜਾ ਰਿਹਾ ਹੈ ਕਿ ਇਸ ਉਲਕਾਪਿੰਡ ਨੂੰ ਲੋਹਾ, ਨਿੱਕਲ ਅਤੇ ਸੋਨੇ ਵਰਗੀਆਂ ਮਹਿੰਗੀਆਂ ਧਾਤਾਂ ਨੇ ਢੱਕਿਆ ਹੋਇਆ ਹੈ ਅਤੇ ਜੇਕਰ ਇਸ ਦੀ ਕੀਮਤ ਧਰਤੀ ਦੇ ਹਿਸਾਬ ਨਾਲ ਕੱਢੀ ਜਾਵੇ ਤਾਂ ਇਹ 10 ਹਜ਼ਾਰ ਕੁਇੰਟਲੀਅਨ ਅਮਰੀਕੀ ਡਾਲਰ ‘ਚ ਆਵੇਗੀ। ਰਿਪੋਰਟ ਦੇ ਅਨੁਸਾਰ, ਜੇਕਰ $10,000,000,000,000,000,000,000 ਦੀ ਕੀਮਤ ਵਾਲੇ ਇਸ ਖਜ਼ਾਨੇ ਨੂੰ ਇਥੇ ਲਿਆਂਦਾ ਜਾਵੇ, ਤਾਂ 8 ਬਿਲੀਅਨ ਦੀ ਆਬਾਦੀ ਵਾਲੀ ਦੁਨੀਆਂ ਦੇ ਹਰ ਵਿਅਕਤੀ ਕੋਲ 1 ਟ੍ਰਿਲੀਅਨ ਪੌਂਡ ਭਾਵ 1000 ਅਰਬ ਹੋਵੇਗਾ। ਪੁਲਾੜ ਏਜੰਸੀ ਨਾਸਾ ਨੇ ਵੀ ਇਸ ‘ਤੇ ਮਿਸ਼ਨ ਲਾਂਚ ਕਰਨ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ।
ਨਾਸਾ ਨੇ ਅਜਿਹਾ ਪੁਲਾੜ ਯਾਨ ਤਿਆਰ ਕੀਤਾ ਹੈ, ਜੋ ਇਸ ਕੀਮਤੀ ਪੱਥਰ ਬਾਰੇ ਪਤਾ ਲਗਾ ਸਕੇਗਾ। ਉਂਜ ਤੁਹਾਨੂੰ ਦੱਸ ਦਈਏ ਕਿ ਮੁਫਤ ਪੈਸੇ ਮਿਲਣ ਦੀ ਖੁਸ਼ੀ ‘ਚ ਜ਼ਿਆਦਾ ਪਲਾਨਿੰਗ ਨਾ ਕਰਿਓ ਕਿਉਂਕਿ ਇਹ ਮਿਸ਼ਨ ਇਸ ਖਜ਼ਾਨੇ ਨੂੰ ਲਿਆਉਣ ਲਈ ਨਹੀਂ, ਸਗੋਂ ਪਰ ਇਹ ਜਾਣਨ ਲਈ ਜਾ ਰਿਹਾ ਹੈ ਕਿ ਅਜਿਹੇ ਗ੍ਰਹਿ ਕਿਵੇਂ ਬਣਦੇ ਹਨ। ਨਾਸਾ ਦੀ ਵੈੱਬਸਾਈਟ ਮੁਤਾਬਕ ਇਸ ਉਲਕਾ ਦੀ ਬਣਤਰ ਵੱਖਰੀ ਹੈ, ਇਸ ਵਿਚ ਆਇਰਨ ਕੋਰ ਨਿਕਲਿਆ ਹੈ, ਜੋ ਸਾਡੇ ਸੌਰ ਮੰਡਲ ਦੇ ਅੱਗੇ ਬਲਾਕ ਬਣਾ ਰਿਹਾ ਹੈ। ਇਹ ਧਰਤੀ ਤੋਂ 2.5 ਬਿਲੀਅਨ ਮੀਲ ਦੀ ਦੂਰੀ ‘ਤੇ ਹੈ। ਇਸ ਦਾ ਦੌਰਾ ਕਰਨ ਲਈ ਮਿਸ਼ਨ ਨੂੰ 6 ਸਾਲ ਲੱਗ ਸਕਦੇ ਹਨ। ਇਸ ਨੂੰ 5 ਅਕਤੂਬਰ ਨੂੰ ਕੈਨੇਡੀ ਸਪੇਸ ਸੈਂਟਰ ਤੋਂ ਛੱਡਿਆ ਜਾਵੇਗਾ।
Comment here