ਨਵੀਂ ਦਿੱਲੀ-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਵੱਲੋਂ ਪੁਲਾੜ ਭੇਜੇ ਗਏ ਈਓਐਸ-06 ਸੈਟੇਲਾਈਟ ਤੋਂ ਲਈਆਂ ਗਈਆਂ ਗੁਜਰਾਤ ਦੀਆਂ 4 ਤਸਵੀਰਾਂ ਆਪਣੇ ਟਵਿੱਟਰ ਹੈਂਡਲ ’ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਕੀ ਤੁਸੀਂ ਹਾਲ ਹੀ ’ਚ ਲਾਂਚ ਕੀਤੇ ਗਏ ਈਓਐਸ-06 ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਵੇਖੀਆਂ ਹਨ। ਗੁਜਰਾਤ ਦੀਆਂ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ। ਸਪੇਸ ਤਕਨਾਲੋਜੀ ਦੀ ਦੁਨੀਆ ’ਚ ਇਹ ਤਰੱਕੀ ਸਾਨੂੰ ਚੱਕਰਵਾਤਾਂ ਦੀ ਬਿਹਤਰ ਭਵਿੱਖਬਾਣੀ ਕਰਨ ਅਤੇ ਸਾਡੀ ਅਰਥਵਿਵਸਥਾ ਨੂੰ ਹੱਲਾ-ਸ਼ੇਰੀ ਦੇਣ ’ਚ ਮਦਦ ਕਰੇਗੀ। ਸਾਰੀਆਂ ਤਸਵੀਰਾਂ ਉਸ ਸਮੇਂ ਲਈਆਂ ਗਈਆਂ ਜਦੋਂ 26 ਨਵੰਬਰ 2022 ਨੂੰ ਇਸ ਸੈਟੇਲਾਈਟ ਨੂੰ ਪੁਲਾੜ ਭੇਜਿਆ ਗਿਆ ਸੀ।
ਪੀਐੱਮ ਮੋਦੀ ਨੇ ਸੈਟੇਲਾਈਟ ਤੋਂ ਲਈਆਂ ਗੁਜਰਾਤ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Comment here